ਅੰਮ੍ਰਿਤਸਰ : ਅਰਵਿੰਦ ਕੇਜਰੀਵਾਲ ਦੇ ਅੰਮ੍ਰਿਤਸਰ ਆਉਣ ਤੋਂ ਪਹਿਲਾਂ ਪਾਰਟੀ ਵੱਲੋਂ ਲਾਏ ਗਏ ਸਵਾਗਤੀ ਬੋਰਡ ਉਤਾਰੇ ਜਾਣ ਦਾ ‘ਆਪ’ ਕਾਰਕੁਨਾਂ ਨੇ ਸਖ਼ਤ ਵਿਰੋਧ ਕੀਤਾ। ਕੇਜਰੀਵਾਲ ਬਾਘਾਪੁਰਾਣਾ ਵਿੱਚ ‘ਆਪ’ ਵੱਲੋਂ ਕੀਤੇ ਗਏ ਕਿਸਾਨ ਮਹਾਸੰਮੇਲਨ ਵਿੱਚ ਸ਼ਾਮਲ ਹੋਣ ਲਈ ਦਿੱਲੀ ਤੋਂ ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਪੁੱਜੇ ਸਨ, ਜਿੱਥੇ ‘ਆਪ’ ਦੇ ਸੂਬਾਈ ਮੁਖੀ ਭਗਵੰਤ ਮਾਨ ਤੇ ਹੋਰ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਕੁਝ ਸਮਾਂ ਉਨ੍ਹਾਂ ਨੇ ਇੱਥੇ ਸਰਕਟ ਹਾਊਸ ਵਿੱਚ ਵੀ ਬਿਤਾਇਆ ਅਤੇ ਪਾਰਟੀ ਆਗੂਆਂ ਨਾਲ ਗ਼ੈਰ-ਰਸਮੀ ਮੀਟਿੰਗ ਕੀਤੀ।
ਉਨ੍ਹਾਂ ਦੀ ਆਮਦ ਤੋਂ ਪਹਿਲਾਂ ‘ਆਪ’ ਵੱਲੋਂ ਭੰਡਾਰੀ ਪੁਲ, ਹਵਾਈ ਅੱਡੇ ਨੇੜੇ ਅਤੇ ਹੋਰ ਥਾਵਾਂ ‘ਤੇ ਸਵਾਗਤੀ ਬੋਰਡ ਲਾਏ ਗਏ ਸਨ, ਜਿਨ੍ਹਾਂ ਨੂੰ ਨਗਰ ਨਿਗਮ ਨੇ ਹਟਾ ਦਿੱਤਾ।
ਪਤਾ ਲੱਗਣ ਉਤੇ ‘ਆਪ’ ਆਗੂਆਂ ਅਤੇ ਵਰਕਰਾਂ ਨੇ ਨਗਰ ਨਿਗਮ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ‘ਆਪ’ ਦੇ ਕੁਝ ਕਾਰਕੁਨ ਸਵਾਗਤੀ ਬੋਰਡ ਉਤਾਰ ਕੇ ਲਿਜਾ ਰਹੇ ਵਾਹਨ ਦੇ ਅੱਗੇ ਲੰਮੇ ਵੀ ਪੈ ਗਏ। ‘ਆਪ’ ਦੇ ਇਨ੍ਹਾਂ ਸਵਾਗਤੀ ਬੋਰਡਾਂ ਦੇ ਨਾਲ ਹੋਰ ਕਈ ਬੋਰਡ ਵੀ ਲੱਗੇ ਸਨ ਪਰ ਨਗਰ ਨਿਗਮ ਨੇ ਸਿਰਫ਼ ਉਨ੍ਹਾਂ ਦੇ ਸਵਾਗਤੀ ਬੋਰਡ ਹੀ ਹਟਾਏ।
ਭਗਵੰਤ ਮਾਨ ਨੇ ਸਵਾਗਤੀ ਬੋਰਡ ਹਟਾਏ ਜਾਣ ਬਾਰੇ ਕਿਹਾ ਕਿ ਇਸ ਤਰ੍ਹਾਂ ਕਰਕੇ ਅਰਵਿੰਦ ਕੇਜਰੀਵਾਲ ਨੂੰ ਲੋਕਾਂ ਦੇ ਦਿਲਾਂ ਵਿੱਚੋਂ ਨਹੀਂ ਕੱਢਿਆ ਜਾ ਸਕਦਾ।
Check Also
ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਭਾ ਜੇਲ੍ਹ ’ਚੋਂ ਰਿਹਾਅ ਹੋਏ
20 ਹਜ਼ਾਰ ਕਰੋੜ ਦੇ ਘੁਟਾਲੇ ਮਾਮਲੇ ’ਚ ਅਦਾਲਤ ਨੇ ਦਿੱਤੀ ਜ਼ਮਾਨਤ ਲੁਧਿਆਣਾ/ਬਿਊਰੋ ਨਿਊਜ਼ : ਸੀਨੀਅਰ …