Breaking News
Home / ਪੰਜਾਬ / ਥਾਣੇ ’ਚ ਮਹਿਲਾ ਨਾਲ ਕੁੱਟਮਾਰ ਦੇ ਮਾਮਲੇ ’ਚ ਐਸ ਐਚ ਓ ਅਮਰਿੰਦਰ ਸਿੰਘ ਵਿਵਾਦਾਂ

ਥਾਣੇ ’ਚ ਮਹਿਲਾ ਨਾਲ ਕੁੱਟਮਾਰ ਦੇ ਮਾਮਲੇ ’ਚ ਐਸ ਐਚ ਓ ਅਮਰਿੰਦਰ ਸਿੰਘ ਵਿਵਾਦਾਂ

ਮਹਿਲਾ ਬੋਲੀ : ਦੋਸਤਾਂ ਦੇ ਸਾਹਮਣੇ ਮੇਰੇ ਸਿਰ ’ਚ ਮਾਰੀਆਂ ਜੁੱਤੀਆਂ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਜ਼ਿਲ੍ਹੇ ਦੇ ਸਰਾਭਾ ਨਗਰ ਥਾਣੇ ਦੇ ਐਸ ਐਚ ਓ ਅਮਰਿੰਦਰਜੀਤ ਸਿੰਘ ਮਹਿਲਾ ਨਾਲ ਹੋਈ ਕੁੱਟਮਾਰ ਤੋਂ ਬਾਅਦ ਵਿਵਾਦਾਂ ’ਚ ਘਿਰ ਗਏ ਹਨ। ਬੈਂਕ ’ਚ ਬਤੌਰ ਕਾਰਪੋਰੇਟ ਅਕਾਊਂਟ ਮੈਨੇਜਰ ਕੰਮ ਕਰਦੀ 25 ਸਾਲਾ ਨੌਜਵਾਨ ਲੜਕੀ ਐਸ ਐਚ ’ਤੇ ਗੰਭੀਰ ਆਰੋਪ ਲਗਾਏ ਹਨ। ਲੜਕੀ ਦਾ ਕਹਿਣਾ ਹੈ ਕਿ ਲੰਘੇ ਕੱਲ੍ਹ ਐਸ ਐਚ ਓ ਨੇ ਬੈਂਕ ਨਾਲ ਸਬੰਧਤ ਕਿਸੇ ਮਾਮਲੇ ’ਚ ਪੁੱਛਗਿੱਛ ਲਈ ਥਾਣੇ ਬੁਲਾਇਆ ਸੀ। ਜਿੱਥੇ ਉਸ ਨੂੰ ਜ਼ਮੀਨ ’ਤੇ ਬਿਠਾਇਆ ਗਿਆ ਅਤੇ ਐਸ ਐਸ ਓ ਨੇ ਆਪਣੇ ਦੋਸਤਾਂ ਦੇ ਸਾਹਮਣੇ ਉਸ ਦੇ ਸਿਰ ’ਤੇ ਜੁੱਤੀਆਂ ਮਾਰੀਆਂ। ਐਸ ਐਚ ਓ ਦਾ ਦੋਸਤ ਸੇਖੋਂ ਵੀ ਉਸ ਦੇ ਨਾਲ ਹੀ ਬੈਠੇ ਸਨ। ਦੋਵੇਂ ਦੋਸਤਾਂ ਦੇ ਸਾਹਮਣੇ ਉਸ ਨੂੰ ਗਾਲਾਂ ਵੀ ਦਿੱਤੀਆਂ ਗਈਆਂ। ਇਹੀ ਨਹੀਂ ਐਸ ਐਚ ਨੇ ਉਸ ਦੇ ਰਿਸ਼ਤੇਦਾਰ ਨੂੰ ਫੋਨ ਵੀ ਕੀਤਾ ਅਤੇ ਮੇਰੇ ਇੱਜ਼ਤ ਖਰਾਬ ਕੀਤੀ ਗਈ। ਉਧਰ ਐਸ ਐਚ ਓ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਮਹਿਲਾਵਾਂ ਦੀ ਇੱਜ਼ਤ ਕਰਦੇ ਹਨ ਅਤੇ ਇਸ ਤਰ੍ਹਾਂ ਕਦੇ ਹੋ ਹੀ ਨਹੀਂ ਸਕਦਾ ਕਿ ਕਿਸੇ ਮਹਿਲਾ ਨੂੰ ਥਾਣੇ ਬੁਲਾ ਕੇ ਉਸ ਨਾਲ ਗਲਤ ਵਿਵਹਾਰ ਕੀਤਾ ਜਾਵੇ। ਐਸ ਐਚ ਨੇ ਲੜਕੀ ਵੱਲੋਂ ਲਗਾਏ ਗਏ ਸਾਰੇ ਆਰੋਪਾਂ ਤੋਂ ਸਾਫ਼ ਇਨਕਾਰ ਕੀਤਾ ਹੈ।

 

Check Also

ਪੰਜਾਬ ’ਚ ਸੂਬਾ ਸਰਕਾਰ ਖਿਲਾਫ ਵੱਖ-ਵੱਖ ਥਾਈਂ ਪ੍ਰਦਰਸ਼ਨ

ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਵੀ ਫੂਕੇ ਗਏ ਚੰਡੀਗੜ੍ਹ/ਬਿਊਰੋ ਨਿਊਜ਼ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ …