23.6 C
Toronto
Saturday, August 15, 2026
spot_img
Homeਪੰਜਾਬਸਰਹੱਦ ਨੇੜਿਓਂ ਦੋ ਪਾਕਿਸਤਾਨੀ ਨਾਗਰਿਕ ਗ੍ਰਿਫਤਾਰ

ਸਰਹੱਦ ਨੇੜਿਓਂ ਦੋ ਪਾਕਿਸਤਾਨੀ ਨਾਗਰਿਕ ਗ੍ਰਿਫਤਾਰ

ਸਰਹੱਦ ਨੇੜਿਓਂ ਦੋ ਪਾਕਿਸਤਾਨੀ ਨਾਗਰਿਕ ਗ੍ਰਿਫਤਾਰਸੁਰੱਖਿਆ ਬਲ ਇਨ੍ਹਾਂ ਵਿਅਕਤੀਆਂ ਕੋਲੋ ਕਰ ਰਹੇ ਹਨ ਪੁੱਛਗਿੱਛ
ਫ਼ਿਰੋਜ਼ਪੁਰ/ਬਿਊਰੋ ਨਿਊਜ਼
ਸੁਰੱਖਿਆ ਬਲਾਂ ਨੇ ਕੌਮਾਂਤਰੀ ਸਰਹੱਦ ਨੇੜਿਓਂ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਪਾਕਿਸਤਾਨੀ ਨਾਗਰਿਕਾਂ ਕੋਲੋਂ ਪਾਕਿ ਫ਼ੌਜ ਦੇ ਦੋ ਸ਼ਨਾਖ਼ਤੀ ਕਾਰਡ, ਵੱਡੀ ਮਾਤਰਾ ਵਿੱਚ ਪਾਕਿਸਤਾਨੀ ਕਰੰਸੀ ਤੇ ਪਾਕਿ ਸਿੰਮ ਕਾਰਡਾਂ ਸਮੇਤ ਦੋ ਮੋਬਾਈਲ ਬਰਾਮਦ ਕੀਤੇ ਹਨ। ਦੋਵੇਂ ਵਿਅਕਤੀ ਭਾਰਤ ਦੀ ਹੱਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਬੀਐਸਐਫ ਦੇ ਜਵਾਨਾਂ ਵਲੋਂ ਇਨ੍ਹਾਂ ਦੋਵੇਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੁਰੱਖਿਆ ਬਲ ਹੁਣ ਇਨ੍ਹਾਂ ਤੋਂ ਪੁੱਛਗਿੱਛ ਕਰ ਰਹੇ ਹਨ ਤਾਂ ਜੋ ਪਤਾ ਲੱਗ ਸਕੇ ਕਿ ਇਨ੍ਹਾਂ ਵਿਅਕਤੀਆਂ ਦੇ ਭਾਰਤ ਵਿੱਚ ਦਾਖ਼ਲ ਹੋਣ ਪਿੱਛੇ ਕੀ ਕਾਰਨ ਸਨ।

RELATED ARTICLES
POPULAR POSTS