14.4 C
Toronto
Monday, April 27, 2026
spot_img
Homeਪੰਜਾਬਮੁੱਖ ਮੰਤਰੀ ਭਗਵੰਤ ਮਾਨ ਗਣਤੰਤਰ ਦਿਵਸ ਮੌਕੇ ਲੁਧਿਆਣਾ ਵਿਖੇ ਲਹਿਰਾਉਣਗੇ ਝੰਡਾ

ਮੁੱਖ ਮੰਤਰੀ ਭਗਵੰਤ ਮਾਨ ਗਣਤੰਤਰ ਦਿਵਸ ਮੌਕੇ ਲੁਧਿਆਣਾ ਵਿਖੇ ਲਹਿਰਾਉਣਗੇ ਝੰਡਾ

ਪਟਿਆਲਾ ਵਿਖੇ ਹੋਣ ਵਾਲੇ ਸੂਬਾ ਪੱਧਰੀ ਸਮਾਗਮ ‘ਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕਰਨਗੇ ਸ਼ਿਰਕਤ
ਚੰਡੀਗੜ੍ਹ/ਬਿਊਰੋ ਨਿਊਜ਼ : 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਵਿਚ ਝੰਡਾ ਲਹਿਰਾਉਣਗੇ। ਜਦਕਿ ਪਟਿਆਲਾ ਵਿਖੇ ਹੋਣ ਵਾਲੇ ਸੂਬੇ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਝੰਡਾ ਲਹਿਰਾਉਣਗੇ। ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਬਠਿੰਡਾ ‘ਚ, ਡਿਪਟੀ ਸਪੀਕਰ ਜੈਕਿਸ਼ਨ ਰੋੜੀ ਗੁਰਦਾਸਪੁਰ ‘ਚ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਲੰਧਰ ‘ਚ ਝੰਡਾ ਲਹਿਰਾਉਣਗੇ। ਜਦਕਿ ਕੈਬਨਿਟ ਮੰਤਰੀ ਅਮਨ ਅਰੋੜਾ ਅੰਮ੍ਰਿਤਸਰ, ਡਾ. ਬਲਜੀਤ ਕੌਰ ਫਾਜ਼ਿਲਕਾ ‘ਚ, ਗੁਰਮੀਤ ਸਿੰਘ ਮੀਤ ਹੇਅਰ ਫਿਰੋਜ਼ਪੁਰ ‘ਚ, ਕੁਲਦੀਪ ਸਿੰਘ ਧਾਲੀਵਾਲ ਮਾਲੇਰਕੋਟਲਾ ‘ਚ, ਡਾ.ਬਲਬੀਰ ਸਿੰਘ ਸ੍ਰੀ ਮੁਕਤਸਰ ਸਾਹਿਬ ‘ਚ, ਬ੍ਰਹਮ ਸ਼ੰਕਰ ਜਿੰਪਾ ਮਾਨਸਾ ‘ਚ, ਲਾਲ ਚੰਦ ਕਟਾਰੂਚੱਕ ਫਰੀਦਕੋਟ ‘ਚ, ਲਾਲਜੀਤ ਸਿੰਘ ਭੁੱਲਰ ਸੰਗਰੂਰ ‘ਚ, ਹਰਜੋਤ ਸਿੰਘ ਬੈਂਸ ਐਸ.ਏ.ਐਸ. ਨਗਰ ‘ਚ, ਹਰਭਜਨ ਸਿੰਘ ਈਟੀਓ ਰੂਪਨਗਰ ‘ਚ, ਚੇਤਨ ਸਿੰਘ ਜੌੜਾ ਮਾਜਰਾ ਐਸ.ਬੀ.ਐਸ. ਨਗਰ ‘ਚ, ਅਨਮੋਲ ਗਗਨ ਮਾਨ ਤਰਨ ਤਾਰਨ ‘ਚ, ਬਲਕਾਰ ਸਿੰਘ ਮੋਗਾ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਵੱਲੋਂ ਪਠਾਨਕੋਟ ਵਿਚ ਝੰਡਾ ਲਹਿਰਾਇਆ ਜਾਵੇਗਾ।

 

RELATED ARTICLES
POPULAR POSTS