Breaking News
Home / ਪੰਜਾਬ / ਖਾਲਿਸਤਾਨੀ ਐਨਆਰਆਈ ਦੀ ਕੋਠੀ ‘ਚ ਰਾਤ ਬਿਤਾਉਣ ਤੋਂ ਬਾਅਦ ਵਿਵਾਦਾਂ ‘ਚ ਘਿਰੇ ਕੇਜਰੀਵਾਲ

ਖਾਲਿਸਤਾਨੀ ਐਨਆਰਆਈ ਦੀ ਕੋਠੀ ‘ਚ ਰਾਤ ਬਿਤਾਉਣ ਤੋਂ ਬਾਅਦ ਵਿਵਾਦਾਂ ‘ਚ ਘਿਰੇ ਕੇਜਰੀਵਾਲ

kejriwal759ਸੰਜੇ ਸਿੰਘ ਨੇ ਦਿੱਤੀ ਸਫਾਈ, ਕਿਹਾ ਕੇਜਰੀਵਾਲ ਕਦੇ ਵੀ ਗੁਰਿੰਦਰ ਸਿੰਘ ਨੂੰ ਨਹੀਂ ਮਿਲੇ
ਮੋਗਾ/ਬਿਊਰੋ ਨਿਊਜ਼
ਖਾਲਿਸਤਾਨੀ ਐਨ.ਆਰ.ਆਈ. ਦੀ ਕੋਠੀ ਵਿੱਚ ਰਾਤ ਬਿਤਾਉਣ ਤੋਂ ਬਾਅਦ ਵਿਵਾਦਾਂ ਵਿੱਚ ਘਿਰੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਮੁੱਦੇ ਉੱਤੇ ਪਾਰਟੀ ਨੇ ਸਫ਼ਾਈ ਦਿੱਤੀ ਹੈ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਮੋਗਾ ਵਿੱਚ ਪ੍ਰੈੱਸ ਕਾਨਫ਼ਰੰਸ ਵਿੱਚ ਦੱਸਿਆ ਕਿ ਕੇਜਰੀਵਾਲ ਕਦੇ ਵੀ ਗੁਰਿੰਦਰ ਸਿੰਘ ਨੂੰ ਨਹੀਂ ਮਿਲੇ। ਕੋਠੀ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਦੇ ਨਾਮ ਹੈ। ਸੰਜੇ ਸਿੰਘ ਅਨੁਸਾਰ ਗੁਰਿੰਦਰ ਸਿੰਘ ਇਸ ਸਮੇਂ ਯੂ.ਕੇ. ਵਿੱਚ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਰਾਤ ਨੂੰ ਮੋਗਾ ਵਿਖੇ ਕੇਜਰੀਵਾਲ ਐਨਆਰਆਈ ਗੁਰਿੰਦਰ ਸਿੰਘ ਦੇ ਘਰ ਰਹੇ ਸਨ। ਗੁਰਿੰਦਰ ਸਿੰਘ ਖਾਲਿਸਤਾਨੀ ਲਹਿਰ ਵਿਚ ਸਰਗਰਮ ਰਹੇ ਹਨ।
ਸੰਜੇ ਸਿੰਘ ਨੇ ਉਲਟਾ ਸਵਾਲ ਕੀਤਾ ਕਿ ਕੇਜਰੀਵਾਲ ਨਾਲ ਭਾਰੀ ਗਿਣਤੀ ਵਿੱਚ ਪੁਲਿਸ ਵੀ ਮੌਜੂਦ ਹੁੰਦੀ ਹੈ। ਜੇਕਰ ਅਜਿਹਾ ਸੀ ਤਾਂ ਪੁਲਿਸ ਨੇ ਉੱਥੇ ਰੁਕਣ ਤੋਂ ਮਨਾ ਕਿਉਂ ਨਹੀਂ ਕੀਤਾ ਕਿਉਂਕਿ ਕੇਜਰੀਵਾਲ ਦੇ ਟੂਰ ਦਾ ਪ੍ਰੋਗਰਾਮ ਪਹਿਲਾਂ ਤੋਂ ਹੀ ਪੁਲਿਸ ਕੋਲ ਹੁੰਦਾ ਹੈ। ਸੰਜੇ ਸਿੰਘ ਅਨੁਸਾਰ ਕੋਠੀ ਵਿੱਚ ਪੰਜਾਬ ਪੁਲਿਸ ਦਾ ਐਸ.ਐਚ.ਓ. ਤੇ ਮੋਗਾ ਨਗਰ ਨਿਗਮ ਦਾ ਜੁਆਇੰਟ ਸਕੱਤਰ ਵੀ ਰਹਿੰਦਾ ਹੈ।
ਸੁਖਬੀਰ ਬਾਦਲ ਵੱਲੋਂ ਅਖੰਡ ਕੀਰਤਨੀ ਜਥੇ ਨਾਲ ਜੁੜੇ ਆਰ.ਪੀ. ਸਿੰਘ ਨੂੰ ਖਾਲਿਸਤਾਨੀ ਆਖੇ ਜਾਣ ਉੱਤੇ ਵੀ ਸੰਜੇ ਸਿੰਘ ਨੇ ਸਵਾਲ ਖੜ੍ਹੇ ਕੀਤੇ। ਸੰਜੇ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਦਾ ਦਿਮਾਗ਼ੀ ਸੰਤੁਲਨ ਵਿਗੜ ਚੁੱਕਾ ਹੈ ਕਿਉਂਕਿ ਜਿਸ ਆਰ.ਪੀ. ਸਿੰਘ ਦੀ ਉਹ ਗੱਲ ਕਰ ਰਹੇ ਹਨ, ਉਸ ਦੀਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਨਾਸ਼ਤੇ ਉੱਤੇ ਮੁਲਾਕਾਤ ਦੀਆਂ ਤਸਵੀਰਾਂ ਪਹਿਲਾਂ ਹੀ ਸਾਹਮਣੇ ਆ ਚੁੱਕੀਆਂ ਹਨ।

Check Also

ਨਵਜੋਤ ਕੌਰ ਸਿੱਧੂ ਨੇ ਦਿੱਤੇ ਸੰਕੇਤ

ਕਿਹਾ – ਭਾਜਪਾ ਅਕਾਲੀ ਦਲ ਦਾ ਸਾਥ ਛੱਡੇ ਤਾਂ ਵਾਪਸੀ ਲਈ ਸੋਚਾਂਗੀ ਮਾਨਸਾ/ਬਿਊਰੋ ਨਿਊਜ਼ ਪੰਜਾਬ …