Home / ਪੰਜਾਬ / ਸੋਫਿਆਂ ਵਾਲਾ ਟਰੈਕਟਰ ਬਣਿਆ ਚਰਚਾ ਦਾ ਵਿਸ਼ਾ

ਸੋਫਿਆਂ ਵਾਲਾ ਟਰੈਕਟਰ ਬਣਿਆ ਚਰਚਾ ਦਾ ਵਿਸ਼ਾ

ਸੰਗਰੂਰ/ਬਿਊਰੋ ਨਿਊਜ਼
ਰਾਹੁਲ ਗਾਂਧੀ ਨੇ ਪੰਜਾਬ ਵਿਚ 3 ਦਿਨਾ ‘ਖੇਤੀ ਬਚਾਓ ਯਾਤਰਾ’ ਸ਼ੁਰੂ ਕੀਤੀ ਹੋਈ ਹੈ ਅਤੇ ਅੱਜ ਇਸ ਯਾਤਰਾ ਦਾ ਦੂਜਾ ਦਿਨ ਸੀ। ਰਾਹੁਲ ਦੀ ਟਰੈਕਟਰ ਰੈਲੀ ਦੌਰਾਨ ਜਿਸ ਟਰੈਕਟਰ ਦੀ ਵਰਤੋਂ ਕੀਤੀ ਗਈ, ਉਸ ‘ਤੇ ਸੋਫੇ ਲੱਗੇ ਹੋਣ ਦੀਆਂ ਫੋਟੋਆਂ ਸਾਹਮਣੇ ਆਉਣ ਤੋਂ ਬਾਅਦ ਚਰਚਾ ਵੀ ਛਿੜ ਗਈ ਹੈ। ਇਸ ਟਰੈਕਟਰ ਨੂੰ ਸੁਨੀਲ ਜਾਖੜ ਚਲਾ ਰਹੇ ਸਨ ਅਤੇ ਇਕ ਪਾਸੇ ਰਾਹੁਲ ਅਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਬੈਠੇ ਹੋਏ ਸਨ ਅਤੇ ਇਸ ਸਬੰਧੀ ਫੋਟੋਆਂ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗੀਆਂ। ਇਨ੍ਹਾਂ ਫੋਟੋਆਂ ‘ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ ਅਤੇ ਕਹਿ ਰਹੇ ਕਿ ਹੁਣ ਕਾਂਗਰਸ ਸਮਾਰਟ ਫੋਨਾਂ ਤੋਂ ਬਾਅਦ ਸੋਫੇ ਵਾਲੇ ਟਰੈਕਟਰ ਵੰਡਣ ਦੀ ਤਿਆਰੀ ਵਿਚ ਹੈ।

Check Also

ਅਮਰਜੀਤ ਸੰਦੋਆ ਮੁੜ ਆਮ ਆਦਮੀ ਪਾਰਟੀ ‘ਚ ਸ਼ਾਮਲ

ਕਿਹਾ – ਪਾਰਟੀ ਦਾ ਵਲੰਟੀਅਰ ਬਣ ਕੇ ਇਲਾਕੇ ਦੀ ਕਰਾਂਗਾ ਸੇਵਾ ਰੂਪਨਗਰ/ਬਿਊਰੋ ਨਿਊਜ਼ ਹਲਕਾ ਰੂਪਨਗਰ …