
Image Courtesy :jagbani(punjabkesari)
ਸਿਆਸੀ ਹਲਕਿਆਂ ‘ਚ ਫਿਰ ਛਿੜੀ ਚਰਚਾ
ਲੰਘੇ ਕੱਲ੍ਹ ਸਿੱਧੂ ਨੇ ਰਾਹੁਲ ਗਾਂਧੀ ਨਾਲ ਸਟੇਜ ਕੀਤੀ ਸੀ ਸਾਂਝੀ
ਸੰਗਰੂਰ/ਬਿਊਰੋ ਨਿਊਜ਼
ਲੰਬੇ ਸਮੇਂ ਬਾਅਦ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨਾਲ ਮੋਗਾ ਰੈਲੀ ਵਿਚ ਮੰਚ ਸਾਂਝਾ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਸੰਗਰੂਰ ਰੈਲੀ ਵਿਚੋਂ ਗੈਰਹਾਜ਼ਰ ਰਹੇ। ਧਿਆਨ ਰਹੇ ਕਿ ਸਿੱਧੂ ਤੋਂ ਇਲਾਵਾ ਮਨਪ੍ਰੀਤ ਬਾਦਲ ਵੀ ਸੰਗਰੂਰ ਰੈਲੀ ਵਿਚ ਸ਼ਾਮਲ ਨਹੀਂ ਹੋਏ। ਭਾਵੇਂ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਰੁੱਸੇ ਸਿੱਧੂ ਨੂੰ ਕਾਂਗਰਸ ਦੇ ਮੰਚ ‘ਤੇ ਲਿਆਉਣ ਵਿਚ ਸਫਲ ਰਹੇ ਸਨ, ਪਰ ਇਸ ਦੌਰਾਨ ਵੀ ਸਿੱਧੂ ਦੀ ਨਰਾਜ਼ਗੀ ਉਸ ਸਮੇਂ ਖੁੱਲ੍ਹ ਕੇ ਸਾਹਮਣੇ ਆ ਗਈ ਜਦੋਂ ਉਨ੍ਹਾਂ ਸਟੇਜ ਦੀ ਜ਼ਿੰਮੇਵਾਰੀ ਸੰਭਾਲ ਰਹੇ ਸੁਖਜਿੰਦਰ ਰੰਧਾਵਾ ਨੂੰ ਇੱਥੋਂ ਤੱਕ ਆਖ ਦਿੱਤਾ ਕਿ ਉਨ੍ਹਾਂ ਨੂੰ ਪਹਿਲਾਂ ਵੀ ਬਿਠਾਈ ਰੱਖਿਆ ਸੀ ਅਤੇ ਹੁਣ ਉਨ੍ਹਾਂ ਨੂੰ ਬੋਲਣ ਤੋਂ ਨਾ ਰੋਕਿਆ ਜਾਵੇ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਸਿੱਧੂ ਨੇ ਮੋਗਾ ਰੈਲੀ ਵਿਚ ਕੇਂਦਰ ਸਰਕਾਰ ਦੇ ਨਾਲ-ਨਾਲ ਕੈਪਟਨ ਸਰਕਾਰ ਨੂੰ ਵੀ ਨਿਸ਼ਾਨੇ ‘ਤੇ ਲਿਆ ਸੀ।