20 C
Toronto
Saturday, September 5, 2026
spot_img
HomeਕੈਨੇਡਾFrontਆਪ’ ਦੇ ਗਿ੍ਰਫਤਾਰ ਕੀਤੇ ਗਏ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੀ ਸਿਹਤ ਖਰਾਬ,...

ਆਪ’ ਦੇ ਗਿ੍ਰਫਤਾਰ ਕੀਤੇ ਗਏ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੀ ਸਿਹਤ ਖਰਾਬ, ਪੀਜੀਆਈ ਦਾਖਲ

ਆਪ’ ਦੇ ਗਿ੍ਰਫਤਾਰ ਕੀਤੇ ਗਏ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੀ ਸਿਹਤ ਖਰਾਬ, ਪੀਜੀਆਈ ਦਾਖਲ

ਲੰਘੇ ਕੱਲ੍ਹ ਈਡੀ ਨੇ ਗੱਜਣਮਾਜਰਾ ਨੂੰ ਕੀਤਾ ਸੀ ਗਿ੍ਰਫਤਾਰ

ਚੰਡੀਗੜ੍ਹ/ਬਿਊਰੋ ਨਿਊਜ਼

ਆਪ’ ਦੇ ਗਿ੍ਰਫਤਾਰ ਕੀਤੇ ਗਏ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੀ ਸਿਹਤ ਖਰਾਬ, ਪੀਜੀਆਈ ਦਾਖਲ

ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਜਿਨ੍ਹਾਂ ਨੂੰ ਲੰਘੇ ਕੱਲ੍ਹ ਇਨਫੋਰਸਮੈਂਟ ਡਾਇਰੈਕਟਰੋਟ (ਈਡੀ) ਨੇ ਗਿ੍ਰਫਤਾਰ ਕੀਤਾ ਸੀ, ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਹੈ। ਗੱਜਣ ਮਾਜਰਾ ਨੂੰ ਅੱਜ ਤੜਕਸਾਰ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ। ਵਿਧਾਇਕ ਗੱਜਣ ਮਾਜਰਾ ਨੂੰ ਲੰਘੇ ਕੱਲ੍ਹ ਸੋਮਵਾਰ ਨੂੰ ਮਲੇਰਕੋਟਲਾ ਨੇੜੇ ਉਨ੍ਹਾਂ ਦੇ ਤਾਰਾ ਅਸਟੇਟ ਗੌਂਸਪੁਰਾ ਦੁੱਲਮਾਂ ਵਿਖੇ ਮੁੱਖ ਦਫ਼ਤਰ ਤੋਂ ਗਿ੍ਰਫਤਾਰ ਕੀਤਾ ਗਿਆ ਸੀ। ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੀ ਇਹ ਗਿ੍ਰਫਤਾਰੀ 40 ਕਰੋੜ ਰੁਪਏ ਦੇ ਲੈਣ-ਦੇਣ ਦੇ ਇਕ ਪੁਰਾਣੇ ਮਾਮਲੇ ’ਚ ਕੀਤੀ ਗਈ ਹੈ। ਇਸ ਸਬੰਧੀ ਈਡੀ ਦੀ ਟੀਮ ਵੱਲੋਂ ਉਨ੍ਹਾਂ ਦੇ ਘਰ, ਦਫਤਰ ਤੇ ਹੋਰ ਜਾਇਦਾਦਾਂ ਦੀ ਜਾਂਚ ਲੰਘੇ ਸਮੇਂ ਦੌਰਾਨ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਈਡੀ ਦੀ ਟੀਮ ਵਿਧਾਇਕ ਗੱਜਰਾ ਮਾਜਰਾ ਨੂੰ ਪੁੱਛਗਿੱਛ ਲਈ ਜਲੰਧਰ ਲੈ ਕੇ ਗਈ ਸੀ ਅਤੇ ਪੁੱਛਗਿੱਛ ਦੌਰਾਨ ਹੀ ਗੱਜਣਮਾਜਰਾ ਨੂੰ ਘਬਰਾਹਟ ਮਹਿਸੂਸ ਹੋਣ ਲੱਗੀ ਸੀ।

RELATED ARTICLES
POPULAR POSTS