Breaking News
Home / ਪੰਜਾਬ / ਕੋਰੋਨਾ ਨੇ ਵਧਾਇਆ ਦਿੱਲੀ ਤੇ ਹਰਿਆਣਾ ‘ਚ ਵੈਰ

ਕੋਰੋਨਾ ਨੇ ਵਧਾਇਆ ਦਿੱਲੀ ਤੇ ਹਰਿਆਣਾ ‘ਚ ਵੈਰ

ਹਰਿਆਣਾ ਨੇ ਦਿੱਲੀ ਜਾਣ ਵਾਲੀਆਂ ਸਬਜੀਆਂ ਤੇ ਹੋਰ ਵਸਤੂਆਂ ਦੀ ਸਪਲਾਈ ਰੋਕੀ

ਚੰਡੀਗੜ੍ਹ/ਬਿਊਰੋ ਨਿਊਜ਼
ਕੋਰੋਨਾ ਨੂੰ ਲੈ ਕੇ ਹਰਿਆਣਾ ਤੇ ਦਿੱਲੀ ‘ਚ ਤਣਾਅ ਵਧ ਗਿਆ ਹੈ। ਵਿਵਾਦ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦਿੱਲੀ ਨੂੰ ਸਬਜ਼ੀਆਂ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਹਰਿਆਣਾ ਸਰਕਾਰ ਵੱਲੋਂ ਦਿੱਲੀ ਜਾਣ ਵਾਲੀਆਂ ਸਬਜ਼ੀਆਂ ਦੀ ਸਪਲਾਈ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਹਰਿਆਣਾ ਖੇਤੀਬਾੜੀ ਮਾਰਕੀਟਿੰਗ ਬੋਰਡ ਦੇ ਸੋਨੀਪਤ ਦਫ਼ਤਰ ਵੱਲੋਂ ਇਸ ਸਬੰਧੀ ਵੱਖਰੇ ਆਦੇਸ਼ ਜਾਰੀ ਕੀਤੇ ਗਏ ਹਨ। ਅਸਲ ‘ਚ ਕਰੋਨਾ ਨੂੰ ਲੈ ਕੇ ਹਰਿਆਣਾ ਦਾ ਇਲਜ਼ਾਮ ਹੈ ਕਿ ਦਿੱਲੀ ‘ਚ ਕਰੋਨਾ ਤੋਂ ਪੀੜਤ ਹੋ ਕੇ ਲੋਕ ਹਰਿਆਣਾ ‘ਚ ਆ ਰਹੇ ਹਨ, ਜਿਸ ਕਾਰਨ ਹਰਿਆਣਾ ‘ਚ ਕਰੋਨਾ ਦੇ ਮਾਮਲੇ ਵਧ ਰਹੇ ਹਨ। ਦਿੱਲੀ ਸਰਕਾਰ ਨੇ ਹਰਿਆਣਾ ਦੇ ਇਸ ਬਿਆਨ ‘ਤੇ ਜਵਾਬੀ ਹਮਲਾ ਕੀਤਾ। ਕੇਜਰੀਵਾਲੀ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਸਿਰਫ ਉਹ ਲੋਕ ਜੋ ਹਰਿਆਣਾ ਦੀ ਸਰਹੱਦ ‘ਤੇ ਰਹਿੰਦੇ ਹਨ, ਉਹ ਦਿੱਲੀ ਵਿੱਚ ਆਉਂਦੇ ਹਨ। ਵੱਡੀ ਗਿਣਤੀ ‘ਚ ਲੋਕ ਦਿੱਲੀ ‘ਚ ਰਹਿੰਦੇ ਹਨ, ਪਰ ਗੁਰੂਗ੍ਰਾਮ ‘ਚ ਕੰਮ ਕਰਦੇ ਹਨ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …