26.1 C
Toronto
Monday, August 17, 2026
spot_img
Homeਪੰਜਾਬਕਰਫਿਊ ਦੌਰਾਨ ਵੀ ਨਸ਼ਾ ਤਸਕਰੀ

ਕਰਫਿਊ ਦੌਰਾਨ ਵੀ ਨਸ਼ਾ ਤਸਕਰੀ

ਕਰਫਿਊ ਦੌਰਾਨ ਵੀ ਨਸ਼ਾ ਤਸਕਰੀ3 ਵਿਅਕਤੀਆਂ ਕੋਲੋਂ 18 ਕਿਲੋ ਅਫੀਮ ਦੀ ਖੇਪ ਫੜੀ

ਖੰਨਾ/ਬਿਊਰੋ ਨਿਊਜ਼
ਕਰੋਨਾ ਵਾਇਰਸ ਕਾਰਨ ਲੌਕਡਾਊਨ ਦੇ ਨਾਲ-ਨਾਲ ਪੰਜਾਬ ‘ਚ ਕਰਫਿਊ ਵੀ ਲੱਗਿਆ ਹੋਇਆ ਹੈ। ਪ੍ਰੰਤੂ ਨਸ਼ਾ ਤਸਕਰਾਂ ਦੇ ਹੌਸਲੇ ਫਿਰ ਵੀ ਬੁਲੰਦ ਹਨ ਅਤੇ ਨਸ਼ਾ ਤਸਕਰੀ ਧੜੱਲੇ ਨਾਲ ਚੱਲ ਰਹੀ ਹੈ। ਇਸ ਦੇ ਚੱਲਦਿਆਂ ਖੰਨਾ ਪੁਲਿਸ ਨੇ 3 ਮੁਲਜ਼ਮਾਂ ਨੂੰ 18 ਕਿਲੋ ਅਫੀਮ ਸਣੇ ਕਾਬੂ ਕੀਤਾ ਹੈ, ਜਿਸ ਕੀਮਤ ਬਜ਼ਾਰ ਵਿਚ ਕਰੋੜਾਂ ਰੁਪਏ ਹੈ। ਐਸਐਸਪੀ ਖੰਨਾ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਮਰਾਲਾ ਦੇ ਮਾਛੀਵਾੜਾ ‘ਚ ਅਫੀਮ ਦੀ ਤਸਕਰੀ ਚਲ ਰਹੀ ਹੈ। ਇਸ ‘ਤੇ ਨੋਟਿਸ ਲੈਂਦੇ ਹੋਏ ਸਮਰਾਲਾ ਪੁਲਿਸ ਨੇ ਨਾਕੇ ਦੌਰਾਨ 2 ਨੌਜਵਾਨਾਂ ਨੂੰ 3 ਕਿਲੋ ਅਫੀਮ ਸਮੇਤ ਕਾਬੂ ਕਰਕੇ ਸੀਏ ਸਟਾਫ ਕੋਲ ਭੇਜ ਦਿੱਤਾ। ਸੀਆਈ ਸਟਾਫ ਖੰਨਾ ਨੇ ਅੱਗੇ ਛਾਪੇਮਾਰੀ ਕਰਕੇ ਇੱਕ ਹੋਰ ਵਿਅਕਤੀ ਨੂੰ ਕਾਬੂ ਕੀਤਾ। ਕਾਬੂ ਕੀਤੇ ਗਏ ਤਿੰਨਾਂ ਵਿਅਕਤੀਆਂ ਕੋਲੋਂ 18 ਕਿੱਲੋ ਅਫੀਮ ਬਰਾਮਦ ਹੋਈ। ਇਨ੍ਹਾਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋਂ ਪੁੱਛਗਿੱਛ ਜਾਰੀ ਹੈ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

RELATED ARTICLES
POPULAR POSTS