-5.7 C
Toronto
Wednesday, January 21, 2026
spot_img
Homeਪੰਜਾਬਨਵਜੋਤ ਸਿੱਧੂ ਨੇ ਤਾਰਿਆ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦਾ ਬਿਜਲੀ...

ਨਵਜੋਤ ਸਿੱਧੂ ਨੇ ਤਾਰਿਆ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦਾ ਬਿਜਲੀ ਬਿੱਲ

ਸਿੱਧੂ ਨੇ ਪਾਵਰਕਾਮ ਦੇ ਨਾਂ ਢਾਈ ਲੱਖ ਦਾ ਚੈਕ ਕੱਟ ਕੇ ਡੀਸੀ ਨੂੰ ਸੌਂਪਿਆ
ਬੰਗਾ/ਬਿਊਰੋ ਨਿਊਜ਼
ਨਵਜੋਤ ਸਿੱਧੂ ਲੰਘੇ ਕੱਲ੍ਹ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਅਤੇ ਪਾਰਕ ਦੇ ਬਿਜਲੀ ਬਿੱਲ ਦੀ ਬਕਾਇਆ ਰਾਸ਼ੀ ਬਾਰੇ ਪਤਾ ਲੱਗਣ ‘ਤੇ ਖਟਕੜ ਕਲਾਂ ਪਹੁੰਚੇ। ਸਿੱਧੂ ਨੇ ਮੌਕੇ ‘ਤੇ ਆਪਣੀ ਜੇਬ ਵਿਚੋਂ ਪਾਵਰਕੌਮ ਦੇ ਨਾਂ ਢਾਈ ਲੱਖ ਦਾ ਚੈੱਕ ਕੱਟ ਕੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੂੰ ਸੌਂਪ ਦਿੱਤਾ। ਉਨ੍ਹਾਂ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਤੇ ਮਿਊਜ਼ੀਅਮ ਦੇ ਉਸਾਰੀ ਕਾਰਜ ਦਾ ਜਾਇਜ਼ਾ ਵੀ ਲਿਆ। ਅੱਠ ਸਾਲਾਂ ਤੋਂ ਲਟਕ ਰਹੇ ਕੰਮ ਦਾ ਨੋਟਿਸ ਲੈਂਦਿਆਂ ਸਿੱਧੂ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ 23 ਮਾਰਚ, 2018 ਤਕ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।

 

RELATED ARTICLES
POPULAR POSTS