19.4 C
Toronto
Monday, August 31, 2026
spot_img
Homeਪੰਜਾਬਨਵਜੋਤ ਸਿੰਘ ਸਿੱਧੂ ਦਾ ਬੇਟਾ ਕਰਨ ਸਿੱਧੂ ਅਤੇ ਇਨਾਇਤ ਕੌਰ ਵਿਆਹ ਦੇ...

ਨਵਜੋਤ ਸਿੰਘ ਸਿੱਧੂ ਦਾ ਬੇਟਾ ਕਰਨ ਸਿੱਧੂ ਅਤੇ ਇਨਾਇਤ ਕੌਰ ਵਿਆਹ ਦੇ ਬੰਧਨ ‘ਚ ਬੱਝੇ

ਨਵਜੋਤ ਸਿੰਘ ਸਿੱਧੂ ਦਾ ਬੇਟਾ ਕਰਨ ਸਿੱਧੂ ਅਤੇ ਇਨਾਇਤ ਕੌਰ ਵਿਆਹ ਦੇ ਬੰਧਨ ‘ਚ ਬੱਝੇਪਟਿਆਲਾ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਸਿੱਧੂ ਅਤੇ ਪਟਿਆਲਾ ਦੀ ਇਨਾਇਤ ਕੌਰ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਕਰਨ ਸਿੱਧੂ ਅਤੇ ਇਨਾਇਤ ਦੇ ਅਨੰਦ ਕਾਰਜ ਦੀ ਰਸਮ ਪਟਿਆਲਾ ਵਿਚ ਹੀ ਹੋਈ ਹੈ। ਇਨਾਇਤ ਪਟਿਆਲਾ ਦੇ ਹੀ ਜਾਣੇ-ਪਛਾਣੇ ਨਾਮ ਮਨਿੰਦਰ ਸਿੰਘ ਰੰਧਾਵਾ ਦੀ ਧੀ ਹੈ। ਮਨਿੰਦਰ ਰੰਧਾਵਾ ਫੌਜ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਅਤੇ ਹੁਣ ਪੰਜਾਬ ਡਿਫੈਂਸ ਸਰਵਿਸ ਵੈਲਫੇਅਰ ਡਿਪਾਰਟਮੈਂਟ ਵਿਚ ਡਿਪਟੀ ਡਾਇਰੈਕਟਰ ਦੇ ਅਹੁਦੇ ‘ਤੇ ਕਾਰਜਸ਼ੀਲ ਹਨ। ਨਵਜੋਤ ਸਿੰਘ ਸਿੱਧੂ ਨੇ ਆਪਣੇ ਪੁੱਤਰ ਦੇ ਵਿਆਹ ‘ਚ ਭੰਗੜਾ ਵੀ ਪਾਇਆ ਅਤੇ ਪੂਰਾ ਪਰਿਵਾਰ ਖੁਸ਼ੀ ਮਨਾ ਰਿਹਾ ਹੈ। ਇਸ ਵਿਆਹ ਸਮਾਗਮ ਵਿਚ ਨਵਜੋਤ ਸਿੱਧੂ ਪਰਿਵਾਰ ਦੇ ਰਿਸ਼ਤੇਦਾਰ ਅਤੇ ਕੁਝ ਸਿਆਸੀ ਆਗੂ ਵੀ ਸ਼ਾਮਲ ਹੋਏ ਹਨ। ਦੱਸਣਯੋਗ ਹੈ ਕਿ ਕਰਨ ਸਿੱਧੂ ਅਤੇ ਇਨਾਇਤ ਕੌਰ ਦੀ ਮੰਗਣੀ ਰਿਸ਼ੀਕੇਸ਼ ਵਿਚ ਹੋਈ ਸੀ ਅਤੇ ਇਸਦੀ ਜਾਣਕਾਰੀ 26 ਜੂਨ ਨੂੰ ਸਾਂਝੀ ਕੀਤੀ ਗਈ ਸੀ।

 

RELATED ARTICLES
POPULAR POSTS