Breaking News
Home / ਪੰਜਾਬ / ਕਿਸਾਨਾਂ ਨੂੰ ਮੰਡੀਆਂ ‘ਚ ਕਣਕ ਵੇਚਣ ਲਈ ਨੰਬਰ ਕਰਾਂਗੇ ਜਾਰੀ

ਕਿਸਾਨਾਂ ਨੂੰ ਮੰਡੀਆਂ ‘ਚ ਕਣਕ ਵੇਚਣ ਲਈ ਨੰਬਰ ਕਰਾਂਗੇ ਜਾਰੀ

ਭਾਰਤ ਭੂਸ਼ਣ ਆਸ਼ੂ ਨੇ ਕਿਹਾ ਮੰਡੀਆਂ ਦੀ ਗਿਣਤੀ ਵਧਾ ਕੇ 4000 ਹਜ਼ਾਰ ਕੀਤੀ

ਲੁਧਿਆਣਾ/ਬਿਊਰੋ ਨਿਊਜ਼
ਪੰਜਾਬ ਸਰਕਾਰ ਦੇ ਕੈਬਨਿਟ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਕਣਕ ਦੀ ਖ਼ਰੀਦ ਲਈ 1820 ਮੰਡੀਆਂ ਦੀ ਗਿਣਤੀ ਵਧਾ ਕੇ 4000 ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹਰੇਕ ਮੰਡੀ ਨਾਲ 3 ਤੋਂ 4 ਪਿੰਡਾਂ ਦੇ ਕਿਸਾਨਾਂ ਨੂੰ ਜੋੜਿਆ ਜਾਵੇਗਾ। ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਕਿਸਾਨਾਂ ਨੂੰ ਹੌਲੋਗਰਾਮ ਲਗਾਏ ਜਾ ਰਹੇ ਅਤੇ ਦਿਨਾਂ ਦੀ ਵੰਡ ਕਰਕੇ ਮੰਡੀ ‘ਚ ਜਿਣਸ ਲਿਆਉਣ ਲਈ ਕਿਸਾਨਾਂ ਨੂੰ ਵਾਰੀ ਦੀ ਵੰਡ ਕਰਨ ਲਈ ਨੰਬਰ ਜਾਰੀ ਕਰਾਂਗੇ। ਉਨ੍ਹਾਂ ਕਿਹਾ ਕਿ ਸਮਾਜਿਕ ਦੂਰੀ ਬਣਾਉਣ ਦੇ ਮਕਸਦ ਨਾਲ ਕਿਸਾਨਾਂ ਨੂੰ ਜਿਹੜੇ ਦਿਨ ਮੰਡੀ ‘ਚ ਆਉਣ ਲਈ ਆਖਿਆ ਜਾਵੇ ਕਿਸਾਨ ਭਰਾ ਉਸੇ ਦਿਨ ਆਪਣੀ ਜਿਣਸ ਲੈ ਕੇ ਮੰਡੀ ਵਿਚ ਆਉਣ। ਇਸ ਤਰ੍ਹਾਂ ਨਾਲ ਲੌਕਡਾਊਨ ਦੀ ਪਾਲਣਾ ਵੀ ਹੁੰਦੀ ਰਹੇਗੀ ਅਤੇ ਸੋਸ਼ਲ ਡਿਸਟੈਂਸ ਵੀ ਬਣਿਆ ਰਹੇਗਾ ਤਾਂ ਜੋ ਇਸ ਨਾਮੁਰਾਦ ਬਿਮਾਰੀ ਤੋਂ ਬਚਿਆ ਜਾ ਸਕੇ।

Check Also

ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਹੁਣ ਫਿਨਲੈਂਡ ਤੋਂ ਲੈਣਗੇ ਟ੍ਰੇਨਿੰਗ

ਦਿੱਲੀ ’ਚ ਐਮਓਯੂ ਕੀਤਾ ਗਿਆ ਸਾਈਨ, ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਮਨੀਸ਼ ਸਿਸੋਦੀਆ ਰਹੇ ਮੌਜੂਦ …