Breaking News
Home / ਪੰਜਾਬ / ਕਿਸਾਨੀ ਅੰਦੋਲਨ ਤੋਂ ਪਰਤੇ ਨੌਜਵਾਨ ਕਿਸਾਨ ਦੀ ਮੌਤ

ਕਿਸਾਨੀ ਅੰਦੋਲਨ ਤੋਂ ਪਰਤੇ ਨੌਜਵਾਨ ਕਿਸਾਨ ਦੀ ਮੌਤ

ਸੁਨਾਮ ਦੇ ਇਕ ਨਿੱਜੀ ਹਸਪਤਾਲ ‘ਚ ਤੋੜਿਆ ਹਰਵੰਤ ਸਿੰਘ ਨੇ ਦਮ
ਤਭਵਾਨੀਗੜ੍ਹ/ਬਿਊਰੋ ਨਿਊਜ਼
ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਕਿਸਾਨੀ ਸੰਘਰਸ਼ ਤੋਂ ਪਰਤੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਫਤਿਹਗੜ੍ਹ ਭਾਦਸੋਂ ਦੇ ਕਿਸਾਨ ਹਰਵੰਤ ਸਿੰਘ ਦੀ ਮੌਤ ਹੋ ਗਈ ਹੈ। ਫਤਿਹਗੜ੍ਹ ਭਾਦਸੋਂ ਦਾ ਇਹ ਨੌਜਵਾਨ ਕਿਸਾਨ 8 ਅਪ੍ਰੈਲ ਨੂੰ ਦਿੱਲੀ ਦੇ ਸਿੰਘੂ ਬਾਰਡਰ ‘ਤੇ ਚੱਲ ਕਿਸਾਨੀ ਸੰਘਰਸ਼ ‘ਚ ਸ਼ਾਮਿਲ ਹੋਇਆ ਸੀ। ਕੁੱਝ ਦਿਨ ਕਿਸਾਨੀ ਸੰਘਰਸ਼ ‘ਚ ਬਿਤਾਉਣ ਤੋਂ ਮਗਰੋਂ ਜਦੋਂ ਹਰਵੰਤ ਸਿੰਘ ਲੰਘੀ 14 ਅਪ੍ਰੈਲ ਨੂੰ ਪਿੰਡ ਪਰਤਿਆ ਤਾਂ ਉਸ ਨੂੰ ਸਾਹ ਲੈਣ ਵਿਚ ਤਕਲੀਫ਼ ਮਹਿਸੂਸ ਹੋਣ ਲੱਗੀ, ਜਿਸ ਤੋਂ ਬਾਅਦ ਹਰਵੰਤ ਸਿੰਘ ਸੁਨਾਮ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਹਰਵੰਤ ਸਿੰਘ ਦੀ ਮੌਤ ਹੋ ਗਈ। ਸ਼ਹੀਦ ਹੋਇਆ ਇਹ ਕਿਸਾਨ ਆਪਣੇ ਪਿਛੇ ਤਿੰਨ ਛੋਟੀਆਂ ਲੜਕੀਆਂ ਅਤੇ ਇਕ ਲੜਕੇ ਨੂੰ ਛੱਡ ਗਿਆ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਕਿਸਾਨੀ ਸੰਘਰਸ਼ ਦੌਰਾਨ ਹੁਣ ਤੱਕ 300 ਜ਼ਿਆਦਾ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
ਤਤ

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …