17.8 C
Toronto
Thursday, May 28, 2026
spot_img
HomeਕੈਨੇਡਾFrontਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਦਾ ਦਾਅਵਾ - ਮੇਰੀ ਸਿੱਧੀ ਭਗਵਾਨ ਨਾਲ...

ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਦਾ ਦਾਅਵਾ – ਮੇਰੀ ਸਿੱਧੀ ਭਗਵਾਨ ਨਾਲ ਗੱਲਬਾਤ


ਫਾਜ਼ਿਲਕਾ/ਬਿਊਰੋ ਨਿਊਜ਼
ਪੰਜਾਬ ਦੇ ਫਾਜ਼ਿਲਕਾ ਤੋਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਤਾਰ ਸਿੱਧੇ ਭਗਵਾਨ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੀ ਸਿੱਧੀ ਗੱਲਬਾਤ ਭਗਵਾਨ ਨਾਲ ਹੁੰਦੀ ਹੈ। ਜਿਆਣੀ ਨੇ ਕਿਹਾ ਕਿ ਉਹ ਜਿਸਦੇ ਸਿਰ ’ਤੇ ਹੱਥ ਰੱਖ ਦਿੰਦੇ ਹਨ, ਉਹ ਵਿਧਾਇਕ ਬਣ ਜਾਂਦਾ ਹੈ। ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਤੋਂ ਬੱਸ ਇਕ ਗਲਤੀ ਹੋਈ ਹੈ ਕਿ ਉਨ੍ਹਾਂ ਨੇ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਨਾਲ ਸਬੰਧਤ ਨਰਿੰਦਰਪਾਲ ਸਵਨਾ ਦੇ ਸਿਰ ’ਤੇ ਹੱਥ ਰੱਖ ਦਿੱਤਾ ਸੀ, ਜੋ ਵਿਧਾਇਕ ਬਣ ਗਿਆ। ਜਿਆਣੀ ਦੇ ਇਸ ਦਾਅਵੇ ਤੋਂ ਬਾਅਦ ਵਿਧਾਇਕ ਨਰਿੰਦਰਪਾਲ ਸਵਨਾ ਦੇ ਇਕ ਨੇੜਲੇ ਸਾਥੀ ਨੇ ਕਿਹਾ ਕਿ ਮੌਜੂਦਾ ਵਿਧਾਇਕ ਨਰਿੰਦਰਪਾਲ ਸਵਨਾ ਜਦੋਂ ਅਕਾਲੀ-ਭਾਜਪਾ ਸਰਕਾਰ ਸਮੇਂ ਸੁਰਜੀਤ ਜਿਆਣੀ ਦੇ ਨਾਲ ਸਨ, ਤਾਂ ਉਦੋਂ ਸੁਰਜੀਤ ਜਿਆਣੀ ਨੇ ਹੀ ਉਸਦੇ ਸਿਰ ’ਤੇ ਹੱਥ ਰੱਖ ਦਿੱਤਾ ਸੀ ਅਤੇ ਜਦੋਂ ਹੁਣ ਨਰਿੰਦਰਪਾਲ ਸਵਨਾ ਵਿਧਾਇਕ ਬਣ ਗਏ ਤਾਂ ਜਿਆਣੀ ਨੂੰ ਬਰਦਾਸ਼ਤ ਨਹੀਂ ਹੋ ਰਿਹਾ।

RELATED ARTICLES
POPULAR POSTS