ਭਰਤਇੰਦਰ ਚਹਿਲ ਦੇ ਪਟਿਆਲਾ ਸਥਿਤ ਘਰ ’ਤੇ ਵਿਜੀਲੈਂਸ ਦੀ ਰੇਡ September 27, 2023 ਭਰਤਇੰਦਰ ਚਹਿਲ ਦੇ ਪਟਿਆਲਾ ਸਥਿਤ ਘਰ ’ਤੇ ਵਿਜੀਲੈਂਸ ਦੀ ਰੇਡ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਸਨ ਭਰਤਇੰਦਰ ਪਟਿਆਲਾ/ਬਿਊਰੋ ਨਿਊਜ਼ : ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਭਰਤਇੰਦਰ ਸਿੰਘ ਚਹਿਲ ਦੀ ਗਿ੍ਰਫ਼ਤਾਰੀ ਪੰਜਾਬ ਵਿਜੀਲੈਂਸ ਲਈ ਇਕ ਚੁਣੌਤੀ ਬਣ ਗਈ ਹੈ। ਅੱਜ ਬੁੱਧਵਾਰ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਹਿਲ ਦੇ ਪਟਿਆਲਾ ਸਥਿਤ ਘਰ ’ਤੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰੇਡ ਕੀਤੀ ਗਈ। ਪ੍ਰੰਤੂ ਵਿਜੀਲੈਂਸ ਅਧਿਕਾਰੀ ਅੱਧੇ ਘੰਟੇ ਤੱਕ ਦਰਵਾਜ਼ਾ ਖੁੱਲ੍ਹਣ ਦਾ ਇੰਤਜ਼ਾਰ ਕਰਦੇ ਰਹੇ ਡੋਰ ਬੈਲ ਵਜਾਉਂਦੇ ਰਹੇ ਪੰ੍ਰਤੂ ਘਰ ਦੇ ਅੰਦਰੋਂ ਕੋਈ ਹਲਚਲ ਨਹੀਂ ਹੋਈ, ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਵਾਪਸ ਪਰਤ ਆਈ। ਜੇਕਰ ਵਿਜੀਲੈਂਸ ਅਧਿਕਾਰੀਆਂ ਦੀ ਮੰਨੀਏ ਤਾਂ ਗੁਪਤ ਸੂਚਨਾ ਮਿਲਣ ਤੋਂ ਬਾਅਦ ਹੀ ਟੀਮ ਚਹਿਲ ਨੂੰ ਗਿ੍ਰਫ਼ਤਾਰ ਕਰਨ ਲਈ ਪਹੁੰਚੀ ਸੀ ਪ੍ਰੰਤੂ ਵਿਜੀਲੈਂਸ ਨੂੰ ਅੱਜ ਵੀ ਬੇਰੰਗ ਹੀ ਪਰਤਣਾ ਪਿਆ। ਵਿਜੀਲੈਂਸ ਬਿਊਰੋ ਪਟਿਆਲਾ ਨੇ ਭਰਤਇੰਦਰ ਚਹਿਲ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਲੰਘੇ ਅਗਸਤ ਮਹੀਨੇ ’ਚ ਕੇਸ ਦਰਜ ਕੀਤਾ ਸੀ। ਵਿਜੀਲੈਂਸ ਵੱਲੋਂ ਚਹਿਲ ਪਰਿਵਾਰ ਦੀ ਕੁੱਲ ਆਮਦਨ 7 ਕਰੋੜ 85 ਲੱਖ ਰੁਪਏ ਦੱਸੀ ਗਈ ਜਦਕਿ ਉਨ੍ਹਾਂ ਦਾ ਖਰਚਾ 31 ਕਰੋੜ 79 ਲੱਖ ਰੁਪਏ ਤੋਂ ਵੀ ਜ਼ਿਆਦਾ ਸੀ। ਵਿਜੀਲੈਂਸ ਨੇ ਆਪਣੇ ਕੇਸ ’ਚ ਚਹਿਲ ਦੇ ਸਰਹਿੰਦ ਰੋਡ ’ਤੇ ਵੈਡਿੰਗ ਰਿਜ਼ੌਰਟ, ਸ਼ੌਪਿੰਗ ਮਾਲ ਅਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਮਾਲਾਹੇੜੀ ਅਤੇ ਹਰਬੰਸਪੁਰਾ ਦੀ ਜ਼ਮੀਨ ਦਾ ਵੀ ਜ਼ਿਕਰ ਕੀਤਾ ਹੈ। 2023-09-27 Parvasi Chandigarh Share Facebook Twitter Google + Stumbleupon LinkedIn Pinterest