0.8 C
Toronto
Wednesday, February 18, 2026
spot_img
HomeਕੈਨੇਡਾFrontਅਡਾਨੀ ਗਰੁੱਪ ਹੁਣ ਭਾਰਤ ’ਚ ਜਹਾਜ਼ ਅਸੈਂਬਲ ਕਰਨ ਦੀ ਤਿਆਰੀ ’ਚ

ਅਡਾਨੀ ਗਰੁੱਪ ਹੁਣ ਭਾਰਤ ’ਚ ਜਹਾਜ਼ ਅਸੈਂਬਲ ਕਰਨ ਦੀ ਤਿਆਰੀ ’ਚ


ਨਵੀਂ ਦਿੱਲੀ/ਬਿਊਰੋ ਨਿਊਜ਼
ਅਡਾਨੀ ਗਰੁੱਪ ਹੁਣ ਭਾਰਤ ਵਿਚ ਜਹਾਜ਼ ਅਸੈਂਬਲ ਕਰਨ ਦੀ ਤਿਆਰੀ ਵਿਚ ਹੈ। ਇਸ ਗਰੁੱਪ ਦੀ ਕੰਪਨੀ ਅਡਾਨੀ ਐਰੋਸਪੇਸ ਐਂਡ ਡਿਫੈਂਸ ਨੇ ਭਾਰਤ ਵਿਚ ਕਮਰਸ਼ੀਅਲ ਜਹਾਜ਼ ਬਣਾਉਣ ਦੇ ਲਈ ਬਰਾਜ਼ੀਲ ਦੀ ਕੰਪਨੀ ਐਮਬਰੇਅਰ ਨਾਲ ਇਕ ਵੱਡਾ ਸਮਝੌਤਾ ਕੀਤਾ ਹੈ। ਇਹ ਸਮਝੌਤਾ ਭਾਰਤ ਸਰਕਾਰ ਦੇ ‘ਮੇਕ ਇਨ ਇੰਡੀਆ’ ਪ੍ਰੋਗਰਾਮ ਦੇ ਤਹਿਤ ਦੇਸ਼ ਵਿਚ ਹਵਾਈ ਜਹਾਜ਼ ਬਣਾਉਣ ਨੂੰ ਉਤਸ਼ਾਹਿਤ ਕਰੇਗਾ। ਇਸ ਨਾਲ ਭਾਰਤ ਵਿਚ ਖੇਤਰੀ ਟਰਾਂਸਪੋਰਟ ਏਅਰ ਕਰਾਫਟ ਯਾਨੀ ਛੋਟੇ ਯਾਤਰੀ ਜਹਾਜ਼ ਬਣਾਉਣ ਦਾ ਪੂਰਾ ਈਕੋ ਸਿਸਟਮ ਤਿਆਰ ਹੋਵੇਗਾ। ਹਾਲਾਂਕਿ ਐਮਬਰੇਅਰ ਦਾ ਕਹਿਣਾ ਹੈ ਕਿ ਜਹਾਜ਼ ਬਣਾਉਣ ਦੀ ਫੈਕਟਰੀ ਕਿੱਥੇ ਲੱਗੇਗੀ ਅਤੇ ਪਾਰਟਨਰਸ਼ਿਪ ਦੀ ਪੂਰੀ ਰੂਪਰੇਖਾ ਕੀ ਹੋਵੇਗੀ, ਇਹ ਅਜੇ ਤੱਕ ਤਹਿ ਹੋਣਾ ਬਾਕੀ ਹੈ। ਦੋਵੇਂ ਕੰਪਨੀਆਂ ਵਿਚ ਇਹ ਡੀਲ ਨਾਗਰਿਕ ਉਡਾਨ ਮੰਤਰਾਲੇ ਵਿਚ ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਰਾਮ ਮੋਹਨ ਨਾਇਡੂ ਦੀ ਮੌਜੂਦਗੀ ’ਚ ਹੋਇਆ ਹੈ। ਜ਼ਿਕਰਯੋਗ ਹੈ ਕਿ ਏਅਰਬਸ ਅਤੇ ਬੋਇੰਗ ਤੋਂ ਬਾਅਦ ਐਮਬਰੇਅਰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਜਹਾਜ਼ ਨਿਰਮਾਤਾ ਕੰਪਨੀ ਹੈ।

RELATED ARTICLES
POPULAR POSTS