ਹਿੰਦੂ ਭਾਈਚਾਰੇ ਨੇ ਵਾਲਮਾਰਟ ਨੂੰ ਸ਼ਿਕਾਇਤ ਕਰਕੇ ਵਿਕਰੀ ’ਤੇ ਰੋਕ ਲਗਾਉਣ ਦੀ ਕੀਤੀ ਮੰਗ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ’ਚ ਵਾਲਮਾਰਟ ਦੀ ਵੈਬਸਾਈਟ ’ਤੇ ਭਗਵਾਨ ਗਣੇਸ਼ ਦੀ ਤਸਵੀਰ ਵਾਲੀਆਂ ਚੱਪਲਾਂ ਅਤੇ ਸਵਿੱਮ ਸੂਟਾਂ ਦੀ ਹੋ ਰਹੀ ਵਿਕਰੀ ਤੋਂ ਬਾਅਦ ਵਿਵਾਦ ਛਿੜ ਗਿਆ ਹੈ। ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਧਾਰਮਿਕ ਭਾਵਨਾਵਾਂ ਦਾ ਆਰੋਪ ਲਗਾਉਂਦੇ ਹੋਏ ਵਾਲਮਾਰਟ ਨੂੰ ਇਨ੍ਹਾਂ ਉਤਪਾਦਾਂ ’ਤੇ ਤੁਰੰਤ ਰੋਕ ਲਗਾਉਣ ਲਈ ਕਿਹਾ ਹੈ। ਇਸ ’ਤੇ ਵਾਲਮਾਰਟ ਨੇ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਹਿੰਦੂ ਆਗੂਆਂ ਨੇ ਵਾਲਮਾਰਟ ਤੋਂ ਮੰਗ ਕੀਤੀ ਕਿ ਇਨ੍ਹਾਂ ਵਸਤੂਆਂ ਦੀ ਵਿਕਰੀ ’ਤੇ ਤੁਰੰਤ ਰੋਕ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਭਗਵਾਨ ਗਣੇਸ਼ ਨੂੰ ਦੁਨੀਅ ਭਰ ’ਚ ਭਗਵਾਨ ਦੇ ਰੂਪ ਵਿਚ ਪੂਜਿਆ ਜਾਂਦਾ ਹੈ। ਉਨ੍ਹਾਂ ਦੀ ਤਸਵੀਰ ਨੂੰ ਚੱਪਲਾਂ ਤੇ ਸਵਿੱਤ ਸੂਟ ’ਤੇ ਛਾਪਣਾ ਹਿੰਦੂ ਭਾਵਨਾਵਾਂ ਨਾਲ ਖਿਲਵਾੜ ਹੈ।
Home / ਕੈਨੇਡਾ / Front / ਭਗਵਾਨ ਗਣੇਸ਼ ਦੀ ਤਸਵੀਰ ਚੱਪਲਾਂ ਅਤੇ ਸਵਿੱਮ ਸੂਟ ’ਤੇ ਛਪਣ ਤੋਂ ਬਾਅਦ ਅਮਰੀਕਾ ’ਚ ਛਿੜਿਆ ਵਿਵਾਦ
Check Also
ਚੀਨ ਨੇ ਅਮਰੀਕਾ ’ਤੇ ਲਗਾਇਆ 125% ਟੈਰਿਫ
ਜਿੰਨਪਿੰਗ ਬੋਲੇ – ਅਸੀਂ ਦਬਾਅ ਦੇ ਅੱਗੇ ਨਹੀਂ ਝੁਕਾਂਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕਾ ਅਤੇ ਚੀਨ …