
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਅੱਜ 18 ਨਵੰਬਰ ਨੂੰ ਵੀ ਲਗਾਤਾਰ 6ਵੇਂ ਦਿਨ ਗਿਰਾਵਟ ਜਾਰੀ ਰਹੀ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਮੁਤਾਬਿਕ ਇਕ ਤੋਲਾ, ਯਾਨੀ ਕਿ 10 ਗਰਾਮ, 24 ਕੈਰੇਟ ਦਾ ਸੋਨਾ 2696 ਰੁਪਏ ਘਟ ਕੇ 1 ਲੱਖ 32 ਹਜ਼ਾਰ ਰੁਪਏ ’ਤੇ ਆ ਗਿਆ। ਇਸੇ ਤਰ੍ਹਾਂ ਇਕ ਕਿੱਲੋ ਚਾਂਦੀ 4665 ਰੁਪਏ ਘਟ ਕੇ 1 ਲੱਖ 65 ਹਜ਼ਾਰ ਰੁਪਏ ’ਤੇ ਆ ਗਈ ਹੈ। ਜ਼ਿਕਰਯੋਗ ਹੈ ਕਿ ਸੋਨਾ ਲਗਾਤਾਰ 6 ਕਾਰੋਬਾਰੀ ਦਿਨਾਂ ਵਿਚ ਕਰੀਬ 10 ਹਜ਼ਾਰ ਰੁਪਏ ਪ੍ਰਤੀ ਤੋਲਾ ਅਤੇ ਚਾਂਦੀ ਕਰੀਬ 21 ਹਜ਼ਾਰ ਰੁਪਏ ਪ੍ਰਤੀ ਕਿਲੋ ਸਸਤੀ ਹੋ ਚੁੱਕੀ ਹੈ। ਲੰਘੀ 10 ਨਵੰਬਰ ਨੂੰ ਸੋਨਾ 1 ਲੱਖ 42 ਹਜ਼ਾਰ ਰੁਪਏ ਪ੍ਰਤੀ 10 ਗਰਾਮ ਅਤੇ ਚਾਂਦੀ 1 ਲੱਖ 86 ਹਜ਼ਾਰ ਰੁਪਏ ਪ੍ਰਤੀ ਕਿੱਲੋ ਸੀ। ਸੋਨਾ ਅਤੇ ਚਾਂਦੀ ਦੀ ਕੀਮਤ ਵਿਚ ਗਿਰਾਵਟ ਅੰਤਰਰਾਸ਼ਟਰੀ ਬਜ਼ਾਰ ਵਿਚ ਡਾਲਰ ਮਜ਼ਬੂਤ ਹੋਣ ਅਤੇ ਵੱਡੇ ਨਿਵੇਸ਼ਕਾਂ ਦੇ ਉਚੇ ਦਾਮਾਂ ’ਤੇ ਬਿਕਵਾਲੀ ਕਰਨ ਕਰਕੇ ਆ ਰਹੀ ਹੈ।

