ਨੋਟਬੰਦੀ ਨੇ ਕਾਰੋਬਾਰ ਦੀ ਰਫਤਾਰ ਘਟਾਈ : ਸਿਸੋਦੀਆ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਸਰਕਾਰ ਨੇ ਸਾਲ 2017-18 ਲਈ ਆਪਣਾ ਬਜਟ ਪੇਸ਼ ਕਰ ਦਿੱਤਾ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਿਧਾਨ ਸਭਾ ਵਿਚ ਬਜਟ ਪੇਸ਼ ਕਰਦਿਆਂ ਨੋਟਬੰਦੀ ਲਈ ਕੇਂਦਰ ਦੀ ਮੋਦੀ ਸਰਕਾਰ ‘ਤੇ ਨਿਸ਼ਾਨਾ ਵੀ ਸਾਧਿਆ। ਸਿਸੋਦੀਆ ਨੇ ਕਿਹਾ ਕਿ ਨੋਟਬੰਦੀ ਨੇ ਕਾਰੋਬਾਰ ਦੀ ਰਫਤਾਰ ਨੂੰ ਘੱਟ ਕਰ ਦਿੱਤਾ, ਜਿਸ ਨਾਲ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ।
ਸਰਕਾਰ ਨੇ 48,000 ਕਰੋੜ ਦਾ ਬਜਟ ਪੇਸ਼ ਕਰਦਿਆਂ ਪਲਾਨ-ਨਾਨ ਪਲਾਨ ਦੇ ਪ੍ਰਵਧਾਨ ਨੂੰ ਖਤਮ ਕਰਕੇ ਕੈਪੀਟਲ ਤੇ ਰੀਵੈਨਿਊ ਵਿਚ ਵੰਡਿਆ ਹੈ। ਸਿਸੋਦੀਆ ਨੇ ਦੱਸਿਆ ਕਿ ਪਹਿਲੀ ਵਾਰ ਦਿੱਲੀ ਵਿਚ ਆਊਟਕਮ ਬਜਟ ਪੇਸ਼ ਕੀਤਾ ਗਿਆ ਹੈ, ਜਿਸ ਦੀ ਹਰ ਤਿੰਨ ਮਹੀਨੇ ਬਾਅਦ ਮਾਨੀਟਰਿੰਗ ਕੀਤੀ ਜਾਵੇਗੀ। ਇਸ ਬਜਟ ਦੌਰਾਨ ਦਿੱਲੀ ਸਰਕਾਰ ਦੇ ਕੀਤੇ ਐਲਾਨ ਮੁਤਾਬਕ ਘੱਟੋ ਘੱਟ ਮਜਦੂਰੀ ਵਿਚ 37 ਫੀਸਦੀ ਦਾ ਵਾਧਾ, ਪੈਨਸ਼ਨ ਵਿਚ 1000 ਰੁਪਏ ਦਾ ਵਾਧਾ, ਹਸਪਤਾਲਾਂ ਵਿਚ ਸਾਰੇ ਟੈਸਟ ਮੁਫਤ, 20 ਹਜਾਰ ਲੀਟਰ ਪਾਣੀ ਮੁਫਤ ਤੇ 400 ਯੂਨਿਟ ਤੱਕ ਬਿਜਲੀ ‘ਤੇ 50 ਫੀਸਦੀ ਸਬਸਿਡੀ ਦਾ ਐਲਾਨ ਕੀਤਾ ਗਿਆ ਹੈ।
Check Also
ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ
ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …