ਮਨੋਹਰ ਲਾਲ ਖੱਟਰ ਦਾ ਮੁੱਖ ਮੰਤਰੀ ਬਣਨਾ ਲਗਭਗ ਤੈਅ
ਨਵੀਂ ਦਿੱਲੀ/ਬਿਊਰੋ ਨਿਊਜ਼
ਹਰਿਆਣਾ ਵਿਚ ਭਾਵੇਂ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ, ਪਰ ਫਿਰ ਵੀ ਮਨੋਹਰ ਲਾਲ ਖੱਟਰ ਮੁੱਖ ਮੰਤਰੀ ਬਣ ਹੀ ਜਾਣਗੇ। ਭਾਜਪਾ ਨੇ ਹਰਿਆਣਾ ਵਿਚ 40 ਸੀਟਾਂ ਜਿੱਤੀਆਂ ਜਦਕਿ ਬਹੁਮਤ ਲਈ 46 ਸੀਟਾਂ ਦੀ ਜ਼ਰੂਰਤ ਹੈ। ਇਸ ਦੇ ਚੱਲਦਿਆਂ ਹਰਿਆਣਾ ਲੋਕ ਹਿੱਤ ਪਾਰਟੀ ਦੇ ਉਮੀਦਵਾਰ ਗੋਪਾਲ ਕਾਂਡਾ ਸਮੇਤ ਸਾਰੇ ਅਜ਼ਾਦ ਉਮੀਦਵਾਰਾਂ ਨੇ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਧਿਆਨ ਰਹੇ ਕਿ ਕਾਂਗਰਸ ਪਾਰਟੀਂ ਨੂੂੰ ਹਰਿਆਣਾ ਵਿਚ 31 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਸੀ ਅਤੇ ਪਹਿਲੀ ਵਾਰ ਚੋਣ ਲੜੀ ਜਨਨਾਇਕ ਜਨਤਾ ਪਾਰਟੀ ਨੇ ਵੀ 10 ਸੀਟਾਂ ਜਿੱਤ ਲਈਆਂ ਸਨ, ਜਦਕਿ ਇਨੈਲੋ ਸਿਰਫ ਇਕ ਸੀਟ ‘ਤੇ ਹੀ ਸਿਮਟ ਗਈ।
ਇਸੇ ਤਰ੍ਹਾਂ ਮਹਾਰਾਸ਼ਟਰ ਵਿਚ 288 ਸੀਟਾਂ ‘ਤੇ ਵੋਟਿੰਗ ਹੋਈ ਸੀ। ਮਹਾਰਸ਼ਟਰ ਵਿਚ ਭਾਜਪਾ ਅਤੇ ਸ਼ਿਵ ਸੈਨਾ ਨੇ ਮਿਲ ਕੇ ਚੋਣਾਂ ਲੜੀਆਂ ਸਨ, ਜਿਸ ਤਹਿਤ ਭਾਜਪਾ ਨੂੰ 104, ਸ਼ਿਵ ਸੈਨਾ 56, ਕਾਂਗਰਸ ਨੂੰ 44, ਐਨਸੀਪੀ ਨੂੰ 54 ਅਤੇ ਹੋਰ ਉਮੀਦਵਾਰਾਂ ਨੂੰ 25 ਸੀਟਾਂ ‘ਤੇ ਜਿੱਤ ਮਿਲੀ। ਭਾਜਪਾ ਅਤੇ ਸ਼ਿਵ ਸੈਨਾ ਦੋਵਾਂ ਦੀਆਂ ਮਿਲਾ ਕੇ 160 ਸੀਟਾਂ ਹੋ ਗਈਆਂ ਹਨ ਅਤੇ ਹੁਣ ਭਾਜਪਾ ਅਤੇ ਸ਼ਿਵ ਸੈਨਾ ਗਠਜੋੜ ਨੇ ਮਹਾਰਾਸ਼ਟਰ ਵਿਚ ਮੁੜ ਸਰਕਾਰ ਬਣਾਉਣ ਦੀ ਤਿਆਰੀ ਕਰ ਲਈ ਹੈ। ਇਸ ਦੇ ਨਾਲ ਹੀ ਸ਼ਿਵ ਸੈਨਾ ਦੇ ਪ੍ਰਧਾਨ ਉਧਵ ਠਾਕਰੇ ਨੇ ਕਿਹਾ ਕਿ ਚੋਣ ਨਤੀਜਿਆਂ ਤੋਂ ਸੱਤਾਧਾਰੀਆਂ ਨੂੰ ਸਬਕ ਸਿੱਖਣਾ ਚਾਹੀਦਾ ਅਤੇ ਹੁਣ ਧੌਂਸ ਬਿਲਕੁਲ ਨਹੀਂ ਚੱਲੇਗੀ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …