Breaking News
Home / ਕੈਨੇਡਾ / Front / ਘਰੇਲੂ ਗੈਸ ਸਿਲੰਡਰ ਤੋਂ ਬਾਅਦ ਕਮਰਸ਼ੀਅਲ ਗੈਸ ਸਿਲੰਡਰ ਵੀ ਹੋਇਆ ਸਸਤਾ

ਘਰੇਲੂ ਗੈਸ ਸਿਲੰਡਰ ਤੋਂ ਬਾਅਦ ਕਮਰਸ਼ੀਅਲ ਗੈਸ ਸਿਲੰਡਰ ਵੀ ਹੋਇਆ ਸਸਤਾ

ਘਰੇਲੂ ਗੈਸ ਸਿਲੰਡਰ ਤੋਂ ਬਾਅਦ ਕਮਰਸ਼ੀਅਲ ਗੈਸ ਸਿਲੰਡਰ ਵੀ ਹੋਇਆ ਸਸਤਾ
19 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ’ਚ 158 ਰੁਪਏ ਕੀਤੀ ਗਈ ਕਟੌਤੀ
ਨਵੀਂ ਦਿੱਲੀ/ਬਿਊਰੋ ਨਿੳਜ਼ : ਤੇਲ ਕੰਪਨੀਆਂ ਨੇ ਅੱਜ ਸ਼ੁੱਕਰਵਾਰ ਯਾਨੀ 1 ਸਤੰਬਰ ਨੂੰ 19  ਕਿਲੋਗ੍ਰਾਮ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ’ਚ 158 ਰੁਪਏ ਦੀ ਕਟੌਤੀ ਕੀਤੀ ਹੈ। ਜਦਕਿ ਘਰੇਲੂ ਗੈਸ ਸਿਲੰਡਰਾਂ ਦੀ ਕੀਮਤਾਂ ਵਿਚ ਅੱਜ ਕੋਈ ਬਦਲਾਅ ਨਹੀਂ ਕੀਤਾ ਗਿਆ।  ਇਸ ਕਟੌਤੀ ਦੇ ਨਾਲ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਹੁਣ ਦਿੱਲੀ ਵਿਚ 1680 ਰੁਪਏ ਤੋਂ ਘਟ ਕੇ 1522 ਰੁਪਏ ਹੋ ਗਈ ਹੈ। ਕੋਲਕਾਤਾ ’ਚ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 1802 ਤੋਂ ਘਟ 1636 ਰੁਪਏ, ਮੁੰਬਈ ’ਚ 1640 ਰੁਪਏ ਤੋਂ ਘਟ 1482 ਰੁਪਏ ਹੋ ਗਈ ਹੈ। ਜਦਕਿ ਚੇਨਈ ’ਚ ਕਮਰਸ਼ੀਅਲ ਗੈਸ ਸਿਲੰਡਰ ਹੁਣ ਤੱਕ 1852 ਰੁਪਏ ਵਿਚ ਮਿਲਦਾ ਸੀ, ਹੁਣ ਉਹ 1695 ਰੁਪਏ ਵਿਚ ਮਿਲੇਗਾ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਲੰਘੀ 29 ਅਗਸਤ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ 14. 2 ਕਿਲੋਗ੍ਰਾਮ ਵਾਲੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ’ਚ 200 ਰੁਪਏ ਦੀ ਕਟੌਤੀ ਕੀਤੀ ਸੀ। ਇਸ ਕਟੌਤੀ ਦੇ ਨਾਲ ਦਿੱਲੀ ’ਚ ਘਰੇਲੂ ਗੈਸ ਸਿਲੰਡਰ ਦੀ ਕੀਮਤ ਘਟ ਕੇ ਹੁਣ 903 ਰੁਪਏ ਹੋ ਗਈ ਹੈ ਜਦਕਿ ਇਸ ਤੋਂ ਪਹਿਲਾਂ ਘਰੇਲੂ ਗੈਸ ਸਿਲੰਡਰ ਦੀ ਕੀਮਤ 1103 ਰੁਪਏ ਸੀ। ਭੋਪਾਲ ’ਚ ਹੁਣ ਘਰੇਲੂ ਗੈਸ ਸਿਲੰਡਰ 908 ਅਤੇ ਜੈਪੁਰ ’ਚ 906 ਰੁਪਏ ਦਾ ਘਰੇਲੂ ਗੈਸ ਸਿਲੰਡਰ ਮਿਲੇਗਾ।

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …