ਕਿਹਾ : ਮੈਂ ਜਾਨ ਦੇ ਦਿਆਂਗੀ ਪ੍ਰੰਤੂ ਦੇਸ਼ ਨੂੰ ਵੰਡਣ ਨਹੀਂ ਦਿਆਂਗੀ
ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਈਦ ਮੌਕੇ ਕੋਲਕਾਤਾ ’ਚ ਰੇਡ ਰੋਡ ’ਤੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਬਿਨਾ ਕਿਸੇ ਦਾ ਨਾਂ ਲਏ ਭਾਜਪਾ ’ਤੇ ਨਿਸ਼ਾਨਾ ਸਾਧਿਆ। ਮਮਤਾ ਬੈਨਰਜੀ ਨੇ ਕਿਹਾ ਕਿ ਦੇਸ਼ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਆਪਣੀ ਜਾਨ ਦੇ ਦਿਆਂਗੀ ਪ੍ਰੰਤੂ ਦੇਸ਼ ਦਾ ਬਟਵਾਰਾ ਨਹੀਂ ਹੋਣ ਦਿਆਂਗੀ। ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਕਿ ਅਸੀਂ ਬੰਗਾਲ ’ਚ ਸ਼ਾਂਤੀ ਚਾਹੁੰਦੇ ਹਾਂ ਅਤੇ ਪੱਛਮੀ ਬੰਗਾਲ ’ਚ ਕਿਸੇ ਵੀ ਕੀਮਤ ’ਤੇ ਦੰਗੇ ਨਹੀਂ ਹੋਣ ਦਿਆਂਗੇ। ਅਸੀਂ ਚਾਹੁੰਦੇ ਹਾਂ ਕਿ ਦੇਸ਼ ਬਟਵਾਰਾ ਨਾ ਹੋਵੇ। ਜੋ ਦੇਸ਼ ਦਾ ਬਟਵਾਰਾ ਕਰਨਾ ਚਾਹੁੰਦੇ ਹਨ ਮੈਂ ਉਨ੍ਹਾਂ ਨੂੰ ਈਦ ਮੌਕੇ ਕਹਿਣਾ ਚਾਹੁੰਦੀ ਹਾਂ ਕਿ ਮੈਂ ਆਪਣੀ ਜਾਨ ਦੇ ਦਿਆਂਗੀ ਪ੍ਰੰਤੂ ਦੇਸ਼ ਦਾ ਬਟਵਾਰਾ ਨਹੀਂ ਹੋਣ ਦਿਆਂਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਬਣਾਈ ਰੱਖਣ ਅਤੇ ਕਿਸੇ ਦੀਆਂ ਗੱਲਾਂ ’ਚ ਨਾ ਆਉਣ। ਉਨ੍ਹਾਂ ਕਿਹਾ ਕਿ ਇਕ ਗਦਾਰ ਪਾਰਟੀ ਜੋ ਸਾਨੂੰ ਲੜਾਉਣਾ ਚਾਹੁੰਦੀ ਹੈ। ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ’ਤੇ ਏਜੰਸੀਆਂ ਦੀ ਗਲਤ ਵਰਤੋਂ ਦਾ ਆਰੋਪ ਵੀ ਲਗਾਇਆ।