Breaking News
Home / ਦੁਨੀਆ / ਅਮਰੀਕਾ ‘ਚ ਦਸਤਾਵੇਜਾਂ ਤੋਂ ਬਿਨਾ ਰਹਿਣ ਵਾਲਿਆਂ ਦੀ ਗਿਣਤੀ ‘ਚ ਭਾਰੀ ਕਮੀ

ਅਮਰੀਕਾ ‘ਚ ਦਸਤਾਵੇਜਾਂ ਤੋਂ ਬਿਨਾ ਰਹਿਣ ਵਾਲਿਆਂ ਦੀ ਗਿਣਤੀ ‘ਚ ਭਾਰੀ ਕਮੀ

ਵਾਸ਼ਿੰਗਟਨ : ਦੋ ਤਿਹਾਈ ਪਰਵਾਸੀ ਦਸ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਅਮਰੀਕਾ ਵਿਚ ਬਗੈਰ ਦਸਤਾਵੇਜ਼ਾਂ ਦੇ ਰਹਿ ਰਹੇ ਹਨ। ਇਸ ਗਿਣਤੀ ਵਿਚ ਸਾਲ 2007 ਤੋਂ ਬਾਅਦ ਲਗਾਤਾਰ ਵਾਧਾ ਹੋ ਰਿਹਾ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 2016 ਦੇ ਰਾਸ਼ਟਰਪਤੀ ਚੋਣ ਪ੍ਰਚਾਰ ਤੋਂ ਹੀ ਗੈਰ ਕਾਨੂੰਨੀ ਪਰਵਾਸ ਨੂੰ ਵੱਡਾ ਮੁੱਦੇ ਦੱਸਦੇ ਰਹੇ ਹਨ। ਉਨਾਂ ਨੇ ਦੋਸ਼ ਲਗਾਇਆ ਕਿ ਮੈਕਸੀਕੋ ਡਰੱਗ ਡਸਕਰਾਂ, ਅਪਰਾਧੀਆਂ ਅਤੇ ਬਲਾਤਕਾਰੀਆਂ ਨੂੰ ਉਤਰੀ ਸਰਹੱਦ ਵੱਲ ਭੇਜ ਰਿਹਾ ਹੈ।
ਅਮਰੀਕਾ ਵਿਚ ਬਗੈਰ ਦਸਤਾਵੇਜ਼ਾਂ ਦੇ ਰਹਿ ਰਹੇ ਪਰਵਾਸੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਕਮੀ ਆਈ ਹੈ। ਹੁਣ ਅਜਿਹੇ ਪਰਵਾਸੀਆਂ ਦੀ ਗਿਣਤੀ ਘਟ ਕੇ ਸਿਰਫ਼ 1 ਕਰੋੜ 7 ਲੱਖ ਰਹਿ ਗਈ ਹੈ। ਇਹ ਪਿਊ ਰਿਸਰਚ ਸੈਂਟਰ ਦੇ ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। ਇਸੇ ਸਾਲ 2004 ਤੋਂ ਬਾਅਦ ਮੈਕਸੀਕੋ ਦੇ ਪਰਵਾਸੀਆਂ ਦੀ ਗਿਣਤੀ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਮੰਨੀ ਜਾ ਰਹੀ ਹੈ। ਸਾਲ 2016 ਦੇ ਸਰਕਾਰੀ ਅੰਕੜਿਆਂ ‘ਤੇ ਅਧਾਰਤ ਅਧਿਐਨ ਮੁਤਾਬਕ ਅਮਰੀਕਾ ਵਿਚ ਸਾਲ 2007 ਵਿਚ ਅਜਿਹੇ ਪਰਵਾਸੀਆਂ ਦੀ ਗਿਣਤੀ 1 ਕਰੋੜ 22 ਲੱਖ ਦੇ ਨਾਲ ਟੌਪ ‘ਤੇ ਸੀ। ਮੰਗਲਵਾਰ ਨੂੰ ਜਾਰੀ ਅਧਿਐਨ ਮੁਤਾਬਕ ਸਾਲ 2007 ਅਤੇ 2016 ਦੇ ਵਿਚ ਅਮਰੀਕਾ ਵਿਚ ਮੈਕਸੀਕੋ ਦੇ ਗੈਰ ਕਾਨੂੰਨੀ ਪਰਵਾਸੀਆਂ ਦੀ ਗਿਣਤੀ ਵਿਚ 15 ਲੱਖ ਦੀ ਕਮੀ ਆਈ ਹੈ। ਇਸ ਦੇ ਬਾਵਜੂਦ ਹੁਣ ਵੀ ਅਮਰੀਕਾ ਵਿਚ ਮੈਕਸੀਕੋ ਦੇ ਗੈਰ ਕਾਨੂੰਨੀ ਪਰਵਾਸੀਆਂ ਦੀ ਗਿਣਤੀ, ਕੁਲ ਪਰਵਾਸੀਆਂ ਦੀ ਗਿਣਤੀ ਅੱਧੀ ਹੈ। 2016 ਤੱਕ ਮੈਕਸੀਕੋ ਦੇ ਕਰੀਬ 54 ਲੱਖ ਗੈਰ ਕਾਨੂੰਨੀ ਪਰਵਾਸੀ ਅਮਰੀਕਾ ਵਿਚ ਰਹਿ ਰਹੇ ਹਨ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …