19.5 C
Toronto
Saturday, August 29, 2026
spot_img
Homeਦੁਨੀਆ2.06 ਲੱਖ ਭਾਰਤੀ ਅਮਰੀਕਾ 'ਚ ਲੈ ਰਹੇ ਹਨ ਸਿੱਖਿਆ

2.06 ਲੱਖ ਭਾਰਤੀ ਅਮਰੀਕਾ ‘ਚ ਲੈ ਰਹੇ ਹਨ ਸਿੱਖਿਆ

2.06 ਲੱਖ ਭਾਰਤੀ ਅਮਰੀਕਾ ‘ਚ ਲੈ ਰਹੇ ਹਨ ਸਿੱਖਿਆਵਾਸ਼ਿੰਗਟਨ : ਅਮਰੀਕੀ ਇਮੀਗਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ (ਆਈਸੀਈ) ਵੱਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ 2.06 ਲੱਖ ਦੇ ਕਰੀਬ ਭਾਰਤੀ ਅਮਰੀਕਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਦਾਖ਼ਲ ਹਨ ਤੇ ਇਹ ਵਾਧਾ 14 ਫੀਸਦ ਤੋਂ ਵੱਧ ਹੈ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਵਿਗਿਆਨ ਤਕਨੀਕ ਇੰਜਨੀਅਰਿੰਗ ਤੇ ਗਣਿਤ (ਐਸਟੀਈਐਮ) ਕੋਰਸਾਂ ਦੀ ਪੜ੍ਹਾਈ ਕਰ ਰਹੇ ਹਨ। ਲੰਘੇ ਦਿਨੀਂ ਜਾਰੀ ਇਸ ਰਿਪੋਰਟ ਮੁਤਾਬਕ ਪਿਛਲੇ ਮਹੀਨੇ (ਨਵੰਬਰ 2016) ਤਕ ਅਮਰੀਕਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ 1.23 ਕਰੋੜ ਸੀ, ਜੋ ਅਮਰੀਕਾ ਦੇ ਐਫ਼ (ਅਕਾਦਮਿਕ) ਜਾਂ ਐਮ (ਵੋਕੇਸ਼ਨਲ) ਸਟੇਟਸ ਤਹਿਤ ਅਮਰੀਕਾ ਦੇ 8697 ਸਕੂਲਾਂ ਵਿੱਚ ਪੜ੍ਹ ਰਹੇ ਹਨ। ਇਸ ਸੂਚੀ ਵਿੱਚ ਨਵੰਬਰ 2015 ਤੋਂ 3,78,986 ਵਿਦਿਆਰਥੀਆਂ ਭਾਵ 5.2 ਫੀਸਦ ਦੇ ਵਾਧੇ ਨਾਲ ਚੀਨ ‘ਤੇ ਸਿਖਰ ਹੈ। ਚੀਨ ਤੋਂ ਬਾਅਦ 2,06,582 ਦੇ ਅੰਕੜੇ ਨਾਲ ਦੂਜਾ ਨੰਬਰ ਭਾਰਤ ਦਾ ਹੈ, ਪਰ 14.1 ਫੀਸਦ ਦੀ ਵਿਕਾਸ ਦਰ ਨਾਲ ਭਾਰਤ, ਚੀਨ ਤੋਂ ਕਿਤੇ ਅੱਗੇ ਹੈ। ਹੋਰਨਾਂ ਏਸ਼ੀਆਈ ਮੁਲਕਾਂ ਵਿਚੋਂ ਸਾਊਦੀ ਅਰਬ ਦੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਸਭ ਤੋਂ ਵੱਧ 20 ਫੀਸਦ ਦਾ ਇਜ਼ਾਫਾ ਹੋਇਆ ਹੈ। ਮੁਲਕ ਦੇ 62,077 ਵਿਦਿਆਰਥੀਆਂ ਨੇ ਅਮਰੀਕੀ ਸਕੂਲਾਂ ਵਿਚ ਦਾਖ਼ਲੇ ਲਏ ਹਨ।

RELATED ARTICLES
POPULAR POSTS