Breaking News
Home / ਦੁਨੀਆ / ਹਰ 11 ਮਿੰਟ ਅੰਦਰ ਇੱਕ ਲੜਕੀ ਦਾ ਹੋ ਰਿਹਾ ਹੈ ਕਤਲ : ਗੁਟੇਰੇਜ਼

ਹਰ 11 ਮਿੰਟ ਅੰਦਰ ਇੱਕ ਲੜਕੀ ਦਾ ਹੋ ਰਿਹਾ ਹੈ ਕਤਲ : ਗੁਟੇਰੇਜ਼

ਕਿਹਾ : ਮਹਿਲਾਵਾਂ ਖਿਲਾਫ ਹਿੰਸਾ ਦੁਨੀਆ ਵਿੱਚ ‘ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਡੀ ਉਲੰਘਣਾ’
ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਹਰ 11 ਮਿੰਟ ਅੰਦਰ ਇੱਕ ਮਹਿਲਾ ਜਾਂ ਲੜਕੀ ਦੀ ਉਸ ਦੇ ਕਰੀਬੀ ਸਾਥੀ ਜਾਂ ਪਰਿਵਾਰ ਦੇ ਮੈਂਬਰ ਵੱਲੋਂ ਹੱਤਿਆ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਖਿਲਾਫ ਹਿੰਸਾ ਦੁਨੀਆ ਵਿੱਚ ‘ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਡੀ ਉਲੰਘਣਾ’ ਹੈ ਤੇ ਉਨ੍ਹਾਂ ਸਰਕਾਰਾਂ ਨੂੰ ਸੱਦਾ ਦਿੱਤਾ ਕਿ ਇਸ ਅਲਾਮਤ ਨਾਲ ਨਜਿੱਠਣ ਲਈ ਕੌਮੀ ਐਕਸ਼ਨ ਪਲਾਨ ਲਾਗੂ ਕੀਤਾ ਜਾਵੇ। ਉਹ 25 ਨਵੰਬਰ ਨੂੰ ਮਨਾਏ ਜਾਂਦੇ ‘ਮਹਿਲਾਵਾਂ ਖਿਲਾਫ ਹਿੰਸਾ ਦਾ ਖਾਤਮਾ’ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਗੁਟੇਰੇਜ਼ ਨੇ ਕਿਹਾ ਕਿ ਦੁਨੀਆ ‘ਚ ਮਹਿਲਾਵਾਂ ਤੇ ਲੜਕੀਆਂ ਖਿਲਾਫ ਹਿੰਸਾ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਡੀ ਉਲੰਘਣਾ ਹੈ। ਹਰ 11 ਮਿੰਟ ‘ਚ ਇੱਕ ਮਹਿਲਾ ਜਾਂ ਲੜਕੀ ਦੀ ਉਸਦੇ ਕਰੀਬੀ ਸਾਥੀ ਜਾਂ ਪਰਿਵਾਰ ਦੇ ਮੈਂਬਰ ਵੱਲੋਂ ਹੱਤਿਆ ਕਰ ਦਿੱਤੀ ਜਾਂਦੀ ਹੈ ਅਤੇ ਅਸੀਂ ਜਾਣਦੇ ਹਾਂ ਕਿ ਕੋਵਿਡ-19 ਮਹਾਮਾਰੀ ਤੋਂ ਲੈ ਕੇ ਆਰਥਿਕ ਉਥਲ-ਪੁਥਲ ਤੱਕ ਹੋਰ ਪ੍ਰੇਸ਼ਾਨੀਆਂ ਕਾਰਨ ਵੀ ਸਰੀਰਕ ਤੇ ਜ਼ੁਬਾਨੀ ਦੁਰਵਿਹਾਰ ‘ਚ ਵਾਧਾ ਹੋਇਆ ਹੈ। ਗੁਟੇਰੇਜ਼ ਦੀਆਂ ਟਿੱਪਣੀਆਂ ਹਾਲ ਹੀ ‘ਚ ਭਾਰਤ ਵਿੱਚ ਸ਼ਰਧਾ ਵਾਲਕਰ ਦੀ ਹੱਤਿਆ ਮਾਮਲੇ ਦੀ ਪਿੱਠਭੂਮੀ ‘ਚ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

 

 

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …