Breaking News
Home / ਦੁਨੀਆ / ਬ੍ਰਿਟਿਸ਼ ਬੇਕਰੀ ਸ਼ੋਅ ‘ਚ ਸਿੱਖ ‘ਤੇ ਨਸਲੀ ਟਿੱਪਣੀਆਂ

ਬ੍ਰਿਟਿਸ਼ ਬੇਕਰੀ ਸ਼ੋਅ ‘ਚ ਸਿੱਖ ‘ਤੇ ਨਸਲੀ ਟਿੱਪਣੀਆਂ

logo-2-1-300x105‘ਦਿ ਗਰੇਟ ਬ੍ਰਿਟਿਸ਼ ਬੇਕ ਆਫ’ ਦੇ ਉਮੀਦਵਾਰ ਰੈਵ ਬਾਂਸਲ ਨੇ ਟਵਿੱਟਰ ‘ਤੇ ਦਿੱਤੀ ਜਾਣਕਾਰੀ
ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਵਿੱਚ ਇਕ ਮਸ਼ਹੂਰ ਟੀਵੀ ਬੇਕਰੀ ਸ਼ੋਅ ਵਿੱਚ ਹਿੱਸਾ ਲੈਣ ਵਾਲੇ 28 ਸਾਲਾ ਸਿੱਖ ਨੌਜਵਾਨ ਨੂੰ ਦੋ ਸ਼ੋਆਂ ਬਾਅਦ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਹੈ। ਮੀਡੀਆ ਰਿਪੋਰਟ ਮੁਤਾਬਕ ‘ਦਿ ਗਰੇਟ ਬ੍ਰਿਟਿਸ਼ ਬੇਕ ਆਫ’ (ਜੀਬੀਬੀਓ) ਸ਼ੋਅ ਵਿੱਚ ਪ੍ਰਸਿੱਧ ਹੋਏ ਰੈਵ ਬਾਂਸਲ ਨੇ ਕਿਹਾ ਕਿ ਉਸ ਨੂੰ ਕਿਸੇ ਅਜਨਬੀ ਨੇ ਪੁੱਛਿਆ ਸੀ ਕਿ ਕੀ ਉਹ ‘ਪਾਕੀ’ ਹੈ? ਬਾਂਸਲ ਨੇ ਟਵਿੱਟਰ ਉਤੇ ਲਿਖਿਆ, ‘ਅੱਜ ਮੈਨੂੰ ਪੁੱਛਿਆ ਗਿਆ, ਕੀ ਤੁਸੀਂ ਪਾਕੀ ਹੋ? ਵਾਕਈ੩.2016 ਵਿੱਚ?’  ਸ਼ੋਅ ਦੇ ਸਾਥੀ ਉਮੀਦਵਾਰ ਬੈਂਜਾਮਿਨ ਇਬੂਹੀ ਉਸ ਦੇ ਟਵੀਟ ਦੇ ਜਵਾਬ ਵਿਚ ਲਿਖਿਆ, ‘ਬੇਹੱਦ ਭਿਆਨਕ।’ ਇਸ ਸਾਲ ਦੇ ਸ਼ੋਅ ਵਿੱਚ ਇਕ ਹੋਰ ਬੇਕਰ ਸੇਲਾਸੀ ਗਬੋਰਮਿਤਾ ਨੇ ਲਿਖਿਆ, ‘ਕੀ ਹੋ ਰਿਹਾ ਹੈ?’ ਇਕ ਹੋਰ ਨੇ ਲਿਖਿਆ, ‘ਇਸ ਸਭ ਨਾਲ ਮੇਰੇ ਵਿੱਚ ਨਾਰਾਜ਼ਗੀ ਭਰ ਗਈ ਹੈ। ਮੈਨੂੰ ਦੁੱਖ ਹੈ ਕਿ ਅਜਿਹੇ ਲੋਕ ਵੀ ਹਨ। ਤੁਸੀਂ ਮਹਾਨ ਹੋ ਅਤੇ ਨਿਸ਼ਚਤ ਤੌਰ ‘ਤੇ ਬਰਤਾਨਵੀ ਹੋ। ਅੱਗੇ ਵਧਦੇ ਰਹੋ।’ਇਸ ਸ਼ੋਅ ਵਿੱਚ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨ ਵਾਲਾ ਰੈਵ ਬਾਂਸਲ ਪਹਿਲਾ ਉਮੀਦਵਾਰ ਨਹੀਂ ਹੈ। ਪਿਛਲੇ ਸਾਲ ਦੀ ਜੇਤੂ 31 ਸਾਲਾ ਨਾਦੀਆ ਹੁਸੈਨ ਨੇ ਅਜਨਬੀਆਂ ਵੱਲੋਂ ਕੀਤੇ ਗਏ ਅਪਮਾਨ ਅਤੇ ਹਿੰਸਾ ਬਾਰੇ ਦੱਸਿਆ ਸੀ। ਬੰਗਲਾਦੇਸ਼ੀ ਮੂਲ ਦੀ ਨਾਦੀਆ ਨੇ ਹਾਲ ਹੀ ਵਿੱਚ ਦੱਸਿਆ ਸੀ, ‘ਮੇਰੇ ਉਤੇ ਚੀਜ਼ਾਂ ਸੁੱਟੀਆਂ ਗਈਆਂ ਸਨ ਅਤੇ ਮੈਨੂੰ ਧੱਕਾ ਮਾਰਿਆ ਗਿਆ ਸੀ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …