5.6 C
Toronto
Wednesday, October 29, 2025
spot_img
Homeਦੁਨੀਆਨਿਊਯਾਰਕ ਅਸੈਂਬਲੀ ਨੇ ‘ਛੋਟੇ ਸਾਹਿਬਜ਼ਾਦਿਆਂ’ ਨੂੰ ਸਭ ਤੋਂ ਛੋਟੀ ਉਮਰ ਦੇ ਸ਼ਹੀਦ...

ਨਿਊਯਾਰਕ ਅਸੈਂਬਲੀ ਨੇ ‘ਛੋਟੇ ਸਾਹਿਬਜ਼ਾਦਿਆਂ’ ਨੂੰ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਐਲਾਨਿਆ

ਅਸੈਂਬਲੀ ਮੈਂਬਰ ਬੀਬੀ ਜੈਸਿਕਾ ਨੇ ਮਤੇ ਦੀ ਕਾਪੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਸੌਂਪੀ
ਸਿਆਟਲ/ਬਿਊਰੋ ਨਿਊਜ਼
ਅਮਰੀਕਾ ਦੇ ਇਤਿਹਾਸ ਵਿਚ ਮੰਗਲਵਾਰ ਦਾ ਦਿਨ ਸਿੱਖਾਂ ਲਈ ਬਹੁਤ ਮਾਣ ਤੇ ਫ਼ਖ਼ਰ ਵਾਲਾ ਰਿਹਾ। ਕਿਉਂਕਿ ਅਮਰੀਕਾ ਦੀ ਨਿਊਯਾਰਕ ਸਟੇਟ ਅਸੈਂਬਲੀ ਵੱਲੋਂ ਇਕ ਵਿਸ਼ੇਸ਼ ਮਤਾ ਪਾਸ ਕਰ ਕੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਦੁਨੀਆਂ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਐਲਾਨ ਦਿੱਤਾ। ਅਸੈਂਬਲੀ ਮੈਂਬਰ ਬੀਬੀ ਜੈਸਿਕਾ ਗੇਜ਼ਾਲਸ ਦੇ ਉਦਮ ਅਤੇ ਵਰਲਡ ਸਿੱਖ ਪਾਰਲੀਮੈਂਟ ਦੀ ਰਿਲੀਜ਼ੀਅਸ ਤੇ ਐਜੂਕੇਸ਼ਨ ਕੌਂਸਲ ਦੇ ਯਤਨਾਂ ਸਦਕਾ ਇਸ ਮਤੇ ਦੀ ਕਾਪੀ ਗੁਰਦੁਆਰਾ ਸਿੱਖ ਸੈਂਟਰ ਆਫ਼ ਨਿਊਯਾਰਕ ਫਲੈਸਿੰਗ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ ਸਮੇਂ ਪ੍ਰਬੰਧਕਾਂ ਨੂੰ ਸੌਂਪੀ ਗਈ। ਆਪਣੇ ਪਰਿਵਾਰ ਸਮੇਤ ਸਮਾਗਮ ਵਿਚ ਹਿੱਸਾ ਲੈਣ ਪਹੁੰਚੀ ਬੀਬੀ ਜੈਸਿਕਾ ਨੇ ਇਸ ਮੌਕੇ ਬੋਲਦਿਆਂ ਚਾਰੋਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾਂਜਲੀ ਭੇਟ ਵੀ ਕੀਤੀ। ਉਨ੍ਹਾਂ ਕਿਹਾ ਕਿ ਮੈਂ ਸਿੱਖ ਇਤਿਹਾਸ ਅਤੇ ਖ਼ਾਸ ਕਰਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਪੜ੍ਹ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹਾਂ।

RELATED ARTICLES
POPULAR POSTS