-3.3 C
Toronto
Monday, February 23, 2026
spot_img
Homeਦੁਨੀਆਪਾਕਿਸਤਾਨ ਦੀ ਪਹਿਲੀ ਸਿੱਖ ਮਹਿਲਾ ਪੱਤਰਕਾਰ ਬ੍ਰਿਟਿਸ਼ ਐਵਾਰਡ ਲਈ ਨਾਮਜ਼ਦ

ਪਾਕਿਸਤਾਨ ਦੀ ਪਹਿਲੀ ਸਿੱਖ ਮਹਿਲਾ ਪੱਤਰਕਾਰ ਬ੍ਰਿਟਿਸ਼ ਐਵਾਰਡ ਲਈ ਨਾਮਜ਼ਦ

ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੀ ਪਹਿਲੀ ਸਿੱਖ ਮਹਿਲਾ ਪੱਤਰਕਾਰ ਮਨਮੀਤ ਕੌਰ ਨੂੰ ਯੂਕੇ ‘ਚ ਇੱਕ ਚਰਚਿਤ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। 25 ਸਾਲਾ ਮਨਮੀਤ ਕੌਰ ਨੂੰ ਯੂਕੇ ਸਥਿਤ ‘ਦਿ ਸਿੱਖ ਗਰੁੱਪ’ ਨੇ ਵਿਸ਼ਵਵਿਆਪੀ 30 ਸਾਲ ਤੋਂ ਘੱਟ ਉਮਰ ਦੇ 100 ਸਭ ਤੋਂ ਪ੍ਰਭਾਵਸ਼ਾਲੀ ਸਿੱਖ ਮਸ਼ਹੂਰ ਸ਼ਖਸੀਅਤਾਂ ਚੋਂ ਚੁਣਿਆ ਹੈ। ਅਗਲੇ ਸਾਲ ਯੂਕੇ ‘ਚ ਇੱਕ ਸਮਾਰੋਹ ‘ਚ ਉਹ ਆਪਣਾ ਪੁਰਸਕਾਰ ਪ੍ਰਾਪਤ ਕਰਨਗੇ। ਮਨਮੀਤ ਪੇਸ਼ਾਵਰ ਦੀ ਵਸਨੀਕ ਹੈ ਤੇ ਇੱਕ ਪੱਤਰਕਾਰ ਹੋਣ ਦੇ ਨਾਲ ਨਾਲ ਇੱਕ ਸਮਾਜ ਸੇਵਕ ਵੀ ਹੈ ਉਨ੍ਹਾਂ ਨੂੰ ਘੱਟ ਗਿਣਤੀਆਂ ਅਤੇ ਔਰਤਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਉਜਾਗਰ ਕਰਨ ਲਈ ਪੁਰਸਕਾਰ ਵੀ ਮਿਲ ਚੁੱਕਾ ਹੈ । ਮਨਮੀਤ ਨੇ ਕਿਹਾ, ‘ਜਿਹੜੇ ਲੋਕ ਸਖਤ ਮਿਹਨਤ ਕਰਦੇ ਹਨ ਉਨ੍ਹਾਂ ਨੂੰ ਇਨਾਮ ਮਿਲਦਾ ਹੈ। ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ।

RELATED ARTICLES
POPULAR POSTS