ਭਾਰਤੀ ਟੂਰਿਸਟਾਂ ਨੂੰ ਨੇਪਾਲ ‘ਚ ਆਵੇਗੀ ਮੁਸ਼ਕਲ
ਕਾਠਮੰਡੂ/ਬਿਊਰੋ ਨਿਊਜ਼
ਭਾਰਤ ਦੀ ਨਵੀਂ ਕਰੰਸੀ ਨੇਪਾਲ ਵਿਚ ਗੈਰਕਾਨੂੰਨੀ ਐਲਾਨ ਦਿੱਤੀ ਹੈ। ਅੱਜ ਤੋਂ ਨੇਪਾਲ ਵਿਚ ਦੋ ਹਜ਼ਾਰ, ਪੰਜ ਸੌ ਅਤੇ ਦੋ ਸੌ ਰੁਪਏ ਦੇ ਨਵੇਂ ਨੋਟਾਂ ‘ਤੇ ਪਾਬੰਦੀ ਲਗਾ ਦਿੱਤੀ ਗਈ। ਇਨ੍ਹਾਂ ਨੋਟਾਂ ਨੂੰ ਲੈ ਕੇ ਨੇਪਾਲ ਜਾਣਾ, ਆਪਣੇ ਕੋਲ ਰੱਖਣਾ ਅਤੇ ਇਨ੍ਹਾਂ ਨੋਟਾਂ ਦੇ ਬਦਲੇ ਸਮਾਨ ਦੇਣਾ ਗੈਰਕਾਨੂੰਨੀ ਹੋਵੇਗਾ। ਨੇਪਾਲ ਦੇ ਸੰਚਾਰ ਅਤੇ ਸੂਚਨਾ ਮੰਤਰੀ ਗੋਕੁਲ ਪ੍ਰਸਾਦ ਨੇ ਇਸਦੀ ਪੁਸ਼ਟੀ ਵੀ ਕਰ ਦਿੱਤੀ ਹੈ। ਇਸ ਫੈਸਲੇ ਦਾ ਅਸਰ ਨੇਪਾਲ ਦੇ ਸੈਰ ਸਪਾਟੇ ‘ਤੇ ਪਵੇਗਾ ਅਤੇ ਨੇਪਾਲ ਜਾਣ ਵਾਲੇ ਭਾਰਤੀ ਟੂਰਿਸਟਾਂ ਨੂੰ ਵੀ ਮੁਸ਼ਕਲ ਪੇਸ਼ ਆਵੇਗੀ। ਜ਼ਿਕਰਯੋਗ ਹੈ ਕਿ 8 ਨਵੰਬਰ, 2016 ਦੀ ਸ਼ਾਮ ਨੂੰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜ ਸੌ ਅਤੇ ਹਜ਼ਾਰ ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ। ਇਨ੍ਹਾਂ ਨਵੇਂ ਨੋਟਾਂ ਨੂੰ ਨੇਪਾਲ ਵਿਚ ਬੰਦ ਕਰਨ ਦਾ ਫੈਸਲਾ ਕੈਬਨਿਟ ‘ਚ ਸੋਮਵਾਰ ਨੂੰ ਹੀ ਲੈ ਲਿਆ ਗਿਆ ਸੀ ਪਰ ਇਸ ਦਾ ਖੁਲਾਸਾ ਅੱਜ ਕੀਤਾ ਗਿਆ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …