Breaking News
Home / ਦੁਨੀਆ / ਯੂਕਰੇਨ ਦੇ ਰਾਸ਼ਟਰਪਤੀ ਜੇਲੈਂਸਕੀ ਨੇ ਜੰਗ ਜਿੱਤਣ ਦਾ ਕੀਤਾ ਵਾਅਦਾ 

ਯੂਕਰੇਨ ਦੇ ਰਾਸ਼ਟਰਪਤੀ ਜੇਲੈਂਸਕੀ ਨੇ ਜੰਗ ਜਿੱਤਣ ਦਾ ਕੀਤਾ ਵਾਅਦਾ 

ਕਿਹਾ : ਜਿੱਤ ਦਾ ਜਸ਼ਨ ਜ਼ਰੂਰ ਮਨਾਵਾਂਗੇ
ਕੀਵ : ਯੂਕਰੇਨ ਦੇ ਰਾਸ਼ਟਰਪਤੀ ਵੋਲਾਦੀਮੀਰ ਜੇਲੈਂਸਕੀ ਨੇ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕੀਤਾ। ਵੀਡੀਓ ਸੰਦੇਸ਼ ਵਿਚ ਜੇਲੈਂਸਕੀ ਨੇ ਰੂਸ ਦੇ ਨਾਲ ਯੁੱਧ ਵਿਚ ਯੂਕਰੇਨ ਦਾ ਸਾਥ ਦੇਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ। ਕੀਵ ਦੇ ਰਾਸ਼ਟਰਪਤੀ ਭਵਨ ਤੋਂ ਦਿੱਤੇ ਗਏ ਭਾਸ਼ਣ ਵਿਚ ਜੇਲੈਂਸਕੀ ਨੇ ਜਲਦ ਹੀ ਰੂਸ ਨਾਲ ਜੰਗ ਜਿੱਤ ਲੈਣ ਦਾ ਭਰੋਸਾ ਦਿੱਤਾ। ਜੇਲੈਂਸਕੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਅਸੀਂ ਕੀਵ ਦੇ ਆਜ਼ਾਦ ਚੌਰਾਹੇ ’ਤੇ ਜਿੱਤ ਦਾ ਜਸ਼ਨ ਮਨਾਵਾਂਗੇ। ਅਸੀਂ ਬਿਨਾ ਗੈਸ, ਗਰਮ ਪਾਣੀ ਅਤੇ ਬਿਜਲੀ ਤੋਂ ਬਗੈਰ ਤਾਂ ਰਹਿ ਸਕਦੇ ਹਾਂ, ਪਰ ਬਿਨਾ ਆਜ਼ਾਦੀ ਤੋਂ ਨਹੀਂ ਰਹਿ ਸਕਦੇ। ਯੂਕਰੇਨ ਵਲੋਂ ਜਾਰੀ ਵੀਡੀਓ ਵਿਚ ਜੇਲੈਂਸਕੀ ਦੇ ਉਸ ਭਾਸ਼ਣ ਨੂੰ ਵੀ ਦਿਖਾਇਆ ਗਿਆ, ਜੋ ਉਨ੍ਹਾਂ ਨੇ ਪਿਛਲੇ ਸਾਲ ਦਿੱਤਾ ਸੀ। ਪਿਛਲੇ ਸਾਲ ਦੇ ਭਾਸ਼ਣ ਵਿਚ ਜੇਲੈਂਸਕੀ ਸੂਟ ਪਹਿਨੇ ਹੋਏ ਦਿਸ ਰਹੇ ਸਨ ਅਤੇ ਇਸ ਸਾਲ ਉਹ ਖਾਕੀ ਟੀ-ਸ਼ਰਟ ਅਤੇ ਜੈਕੇਟ ਵਿਚ ਸੰਦੇਸ਼ ਦਿੰਦੇ ਹੋਏ ਨਜ਼ਰ ਆਏ ਹਨ। ਮੀਡੀਆ ’ਚ ਆਈ ਜਾਣਕਾਰੀ ਮੁਤਾਬਕ ਰੂਸ-ਯੂੁਕਰੇਨ ਜੰਗ ਨੂੰ ਸ਼ੁਰੂ ਹੋਈ ਨੂੰ ਇਕ ਸਾਲ ਹੋ ਰਿਹਾ ਹੈ। ਅਮਰੀਕੀ ਸੈਨਾ ਦੇ ਮੁਤਾਬਕ ਇਸ ਜੰਗ ਵਿਚ ਦੋਵਾਂ ਪਾਸਿਆਂ ਦੇ ਕਰੀਬ 2 ਲੱਖ ਤੋਂ ਜ਼ਿਆਦਾ ਵਿਅਕਤੀ ਜਾਨ ਗੁਆ ਚੁੱਕੇ ਹਨ।

 

Check Also

ਈਰਾਨ ਤੋਂ ਅਰਮੀਨੀਆ ਦੇ ਰਸਤੇ ਵਾਪਸ ਪਰਤਣਗੇ ਭਾਰਤੀ ਵਿਦਿਆਰਥੀ

ਇਜਰਾਈਲ ਨਾਲ ਟਕਰਾਅ ਦੇ ਚੱਲਦਿਆਂ 1500 ਵਿਦਿਆਰਥੀ ਫਸੇ ਨਵੀਂ ਦਿੱਲੀ/ਬਿਊਰੋ ਨਿਊਜ਼ ਇਜਰਾਈਲ ਤੋਂ ਲਗਾਤਾਰ ਚੌਥੇ ਦਿਨ ਜਾਰੀ ਲੜਾਈ ਦੌਰਾਨ ਈਰਾਨ ਨੇ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਛੱਡਣ ਦੀ ਇਜ਼ਾਜਤ ਦੇ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਨੇ ਆਪਣੇ ਵਿਦਿਆਰਥੀਆਂ ਨੂੰ ਈਰਾਨ ’ਚੋਂ ਵਾਪਸ ਲਿਆਉਣ ਲਈ ਈਰਾਨ ਵਿਚ ਆਰਮੀਨੀਆ ਦੇ ਰਾਜਦੂਤ ਨਾਲ ਗੱਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਈਰਾਨ ਵਿਚ 1500 ਵਿਦਿਆਰਥੀਆਂ ਸਣੇ ਕਰੀਬ 10 ਹਜ਼ਾਰ ਭਾਰਤੀ ਫਸੇ ਹੋਏ ਹਨ। ਈਰਾਨ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਮੌਜੂੁਦਾ ਹਾਲਾਤ ਦੌਰਾਨ ਦੇਸ਼ ਦੇ ਏਅਰਪੋਰਟ ਭਾਵੇਂ ਬੰਦ ਹਨ, ਪਰ ਲੈਂਡ  ਬਾਰਡਰਜ਼ ਖੁੱਲ੍ਹੇ ਹਨ। ਉਧਰ ਦੂਜੇ ਪਾਸੇ ਈਰਾਨੀ ਫੌਜ ਨੇ ਸੈਂਟਰਲ ਇਜ਼ਰਾਈਲ ਵਿਚ ਕਈ ਥਾਵਾਂ ’ਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ। ਇਸ ਦੌਰਾਨ 8 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 200 ਤੋਂ ਜ਼ਿਆਦਾ ਜ਼ਖ਼ਮੀ ਵੀ ਹੋ ਗਏ ਹਨ।