ਕੁਵੈਤ/ਬਿਊਰੋ ਨਿਊਜ਼ : ਕੁਵੈਤ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਇਲਾਵਾ ਤਿੰਨ ਹੋਰ ਦੇਸ਼ਾਂ ਤੋਂ ਆਉਣ ਵਾਲੇ ਵਿਅਕਤੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਪਾਬੰਦੀ ਵਾਲੇ ਦੇਸ਼ਾਂ ਵਿਚ ਪਾਕਿਸਤਾਨ, ਅਫਗਾਨਿਸਤਾਨ, ਸੀਰੀਆ, ਇਰਾਨ ਅਤੇ ਇਰਾਕ ਦਾ ਨਾਮ ਸ਼ਾਮਲ ਹੈ। ਜਿਨ੍ਹਾਂ ਦੇਸ਼ਾਂ ‘ਤੇ ਪਾਬੰਦੀ ਲਗਾਈ ਗਈ ਹੈ ਕਿ ਇਹ ਸਾਰੇ ਮੁਸਲਿਮ ਦੇਸ਼ ਹਨ। ਪਾਕਿਸਤਾਨ ‘ਤੇ ਲਗਾਈ ਪਾਬੰਦੀ ਹੈਰਾਨ ਕਰਨ ਵਾਲੀ ਹੈ ਕਿਉਂਕਿ ਉਹ ਕੁਵੈਤ ਨੂੰ ਆਪਣਾ ਅਹਿਮ ਕਾਰੋਬਾਰੀ ਮੰਨਦਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਦੇਸ਼ਾਂ ਦੇ ਟੂਰਿਜ਼ਮ ਅਤੇ ਬਿਜਨਸ ਵੀਜ਼ਾ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਕੁਵੈਤ ਸਰਕਾਰ ਇਸ ਫੈਸਲੇ ਬਾਰੇ ਪਿਛਲੇ ਸਾਲ ਤੋਂ ਹੀ ਵਿਚਾਰ ਕਰ ਰਹੀ ਸੀ, ਜਦ ਕੁਵੈਤ ਵਿਚ ਇਕ ਸ਼ੀਆ ਮਸਜਿਦ ‘ਚ ਬੰਬ ਧਮਾਕੇ ਨਾਲ 27 ਵਿਅਕਤੀਆਂ ਦੀ ਜਾਨ ਚਲੀ ਗਈ ਸੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …