ਮੈਡੀਕਲ ਅਤੇ ਕਮਿਊਨਿਟੀ ਦੇ ਕੰਮਾਂ ਲਈ ਆਰਡਰ ਆਫ ਆਸਟਰੇਲੀਆ ਮੈਡਲ ਨਾਲ ਸਨਮਾਨਿਤ
ਮੈਲਬੌਰਨ : ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਆਸਟ੍ਰੇਲੀਆ ਦੇ ਸਰਬ ਉੱਚ ਨਾਗਰਿਕ ਸਨਮਾਨ ਨਾਲ ਨਿਵਾਜਿਆ ਗਿਆ ਹੈ। ਇਹ ਸਨਮਾਨ ਮੈਡੀਕਲ ਅਤੇ ਕਮਿਊਨਿਟੀ ਦੇ ਕੰਮਾਂ ਵਿਚ ਉਨ੍ਹਾਂ ਦੇ ਯੋਗਦਾਨ ਲਈ ਦਿੱਤਾ ਗਿਆ ਹੈ। ਆਰਡਰ ਆਫ ਆਸਟ੍ਰੇਲੀਆ ਮੈਡਲ ਨਾਲ ਪੁਰਸ਼ੋਤਮਾ ਸਾਵਰਕਰ, ਮੱਖਣ ਸਿੰਘ ਖੰਗਾਰ ਅਤੇ ਵਿਜੈ ਕੁਮਾਰ ਸਨਮਾਨਿਤ ਕੀਤੇ ਗਏ ਹਨ। ਇਨ੍ਹਾਂ ਪੁਰਸਕਾਰਾਂ ਦਾ ਐਲਾਨ 26 ਜਨਵਰੀ ਨੂੰ ਆਸਟ੍ਰੇਲੀਆ ਡੇਅ ਮੌਕੇ ਕੀਤਾ ਗਿਆ। ਇਸ ਦਿਨ ਹੀ ਸਾਲ 1788 ਵਿਚ ਬਰਤਾਨਵੀ ਜਹਾਜ਼ਾਂ ਦਾ ਬੇੜਾ ਆਸਟ੍ਰੇਲੀਆ ਪਹੁੰਚਿਆ ਸੀ। ਇਸ ਦੇ ਸਬੰਧ ਵਿਚ ਇਹ ਦਿਨ ਮਨਾਇਆ ਜਾਂਦਾ ਹੈ। ਸਿਡਨੀ ਵਿਚ ਰਹਿਣ ਵਾਲੇ ਪੁਰਸ਼ੋਤਮ ਨੂੰ ਮੈਡੀਕਲ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਲਈ ਇਹ ਪੁਰਸਕਾਰ ਦਿੱਤਾ ਗਿਆ ਹੈ। ਆਸਟ੍ਰੇਲੀਆ ਇੰਡੀਅਨ ਮੈਡੀਕਲ ਗ੍ਰੈਜੁਏਟਸ ਦੇ ਚੇਅਰਮੈਨ ਰਹਿ ਚੁੱਕੇ ਪੁਰਸ਼ੋਤਮ ਨੇ ਆਕਾਸ਼ਵਾਨੀ ਸਿਡਨੀ ਨਾਂ ਨਾਲ ਕਮਿਊਨਿਟੀ ਰੇਡੀਓ ਦੀ ਸਥਾਪਨਾ ਵੀ ਕੀਤੀ ਹੈ। ਪਰਥ ਦੇ ਮੱਖਣ ਸਿੰਘ ਨੂੰ ਨਿਊਰੋ ਰੇਡੀਓਲਾਜੀ ਦੇ ਖੇਤਰ ਵਿਚ ਉਨ੍ਹਾਂ ਦੇ ਕੰਮ ਲਈ ਸਨਮਾਨਿਤ ਕੀਤਾ ਗਿਆ ਹੈ ਜਦਕਿ ਵਿਜੈ ਕੁਮਾਰ ਨਿਊਕਲੀਅਰ ਮੈਡੀਸਨ ਮਾਹਿਰ ਹਨ। ਉਨ੍ਹਾਂ ਨੂੰ ਇਹ ਸਨਮਾਨ ਮੈਡੀਕਲ ਖੋਜ ਵਿਚ ਉਨ੍ਹਾਂ ਦੇ ਸ਼ਾਨਦਾਰ ਕੰਮਾਂ ਲਈ ਦਿੱਤਾ ਗਿਆ ਹੈ। ਉਹ ਸਿਡਨੀ ਤਾਮਿਲ ਸੰਘਮ ਐਸੋਸੀਏਸ਼ਨ ਦੇ ਸੰਸਥਾਪਕ ਮੈਂਬਰ ਹਨ। ਉਹ ਸਾਲ 2007 ਤੇ 2014 ਵਿਚ ਆਸਟ੍ਰੇਲੀਆ ਨਿਊਕਲੀਅਰ ਸਾਇੰਸ ਐਂਡ ਟੈਕਨਾਲੋਜੀ ਆਰਗੇਨਾ ਇਜੇਸ਼ਨ ਐਵਾਰਡ ਨਾਲ ਵੀ ਸਨਮਾਨਿਤ ਹੋ ਚੁੱਕੇ ਹਨ। ਇਸ ਸਾਲ ਆਸਟ੍ਰੇਲੀਆ ਡੇਅ ‘ਤੇ ਸਾਬਕਾ ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਅਤੇ ਵਿਕਟੋਰੀਆ ਦੀ ਗਵਰਨਰ ਲਿੰਡਾ ਦੇਸਾਓ ਸਮੇਤ 950 ਤੋਂ ਵੱਧ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …