Breaking News
Home / ਦੁਨੀਆ / ਮੁਕਤਸਰ ਦਾ ਨਵਦੀਪ ਸਿੰਘ ਆਸਟਰੇਲੀਅਨ ਫੌਜ ‘ਚ ਆਈ. ਟੀ. ਅਫ਼ਸਰ ਹੋਇਆ ਭਰਤੀ

ਮੁਕਤਸਰ ਦਾ ਨਵਦੀਪ ਸਿੰਘ ਆਸਟਰੇਲੀਅਨ ਫੌਜ ‘ਚ ਆਈ. ਟੀ. ਅਫ਼ਸਰ ਹੋਇਆ ਭਰਤੀ

Muktsar da Navdeep copy copyਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼ : ਮੁਕਤਸਰ ਦੇ ਸੇਵਾਮੁਕਤ ਬੈਂਕ ਅਧਿਕਾਰੀ ਸਤਪਾਲ ਸਿੰਘ ਕੋਮਲ ਦਾ ਪੁੱਤਰ ਨਵਦੀਪ ਸਿੰਘ ਆਸਟਰੇਲੀਅਨ ਫੌਜ ਵਿਚ ‘ਇਨਫਰਮੇਸ਼ਨ ਐਂਡ ਟੈਕਨਾਲੋਜੀ’ ਅਫ਼ਸਰ ਭਰਤੀ ਹੋਇਆ ਹੈ। ਨਵਦੀਪ ਸਿੰਘ ਅੰਮ੍ਰਿਤਧਾਰੀ ਹੈ। ਕੋਮਲ ਨੇ ਦੱਸਿਆ ਕਿ ਨਵਦੀਪ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ, ਫਤਹਿਗੜ੍ਹ ਸਾਹਿਬ ਤੋਂ ਬੀ.ਟੈਕ ਕੀਤੀ ਸੀ। ਇਸ ਬਾਅਦ ਉਹ ਆਪਣੇ ਪਰਿਵਾਰ ਸਮੇਤ ਆਸਟਰੇਲੀਆ ਚਲਾ ਗਿਆ। ਉਥੇ ਉਨ੍ਹਾਂ ਆਪਣਾ ਕਾਰੋਬਾਰ ਸਥਾਪਤ ਕਰ ਲਿਆ ਅਤੇ ਨਾਲ ਹੀ ઠ’ਮਾਸਟਰ-ਇਨ-ਇਨਫਰਮੇਸ਼ਨ ਟੈਕਨਾਲੋਜੀ’ ਡਿਗਰੀ ਹਾਸਲ ਕੀਤੀ। ઠਉਨ੍ਹਾਂ ਦੱਸਿਆ ਕਿ ਨਵਦੀਪ ਨੇ ਆਸਟਰੇਲੀਅਨ ਫੌਜ ਵਿਚ ਭਰਤੀ ਵਾਸਤੇ ਲਿਖਤੀ ਪ੍ਰੀਖਿਆ ਦਿੱਤੀ। ਇਹ ਪ੍ਰੀਖਿਆ ਪਾਸ ਕਰਨ ਬਾਅਦ ਉਸ ਨੇ ਕਰੜੀ ਸਰੀਰਕ ਪ੍ਰੀਖਿਆ ਪਾਸ ਕੀਤੀ। ਉਸ ਨੇ ਫੌਜ ਅਧਿਕਾਰੀਆਂ ਨਾਲ ਆਪਣੇ ਗੁਰਸਿੱਖੀ ਜੀਵਨ ਬਾਰੇ ਵੀ ਚਰਚਾ ਕੀਤੀ, ਜਿਸ ਨੂੰ ਅਧਿਕਾਰੀਆਂ ਨੇ ਸਵੀਕਾਰ ਕਰਦਿਆਂ ਉਸ ਨੂੰ ਸਿੱਖੀ ਸਰੂਪ ਵਿਚ ਨੌਕਰੀ ਕਰਨ ਦੀ ਪੇਸ਼ਕਸ਼ ਕਰ ਦਿੱਤੀ। ਕੋਮਲ ਨੇ ਦੱਸਿਆ ਕਿ 27 ਜਨਵਰੀ ਨੂੰ ਫਾਈਨਲ ਪਰੇਡ ਬਾਅਦ ਨਵਦੀਪ ਸਿੰਘ ਆਸਟਰੇਲੀਅਨ ਫੌਜ ਦੀ ਵਰਦੀ ਪਾਉਣ ਦੇ ਯੋਗ ਹੋ ਗਿਆ ਹੈ।

Check Also

ਟਰੰਪ ਨੇ ਹਮਾਸ ਨੂੰ ਦਿੱਤੀ ਧਮਕੀ

  20 ਜਨਵਰੀ ਤੱਕ ਇਜ਼ਰਾਈਲ ਦੇ ਬੰਧਕਾਂ ਨੂੰ ਕਰੋ ਰਿਹਾਅ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਨਵੇਂ …