ਇੰਡੋ-ਅਮਰੀਕਨ ਸ਼੍ਰੀ ਸੈਣੀ ਨੇ ਮਿਸ ਵਰਲਡ ਅਮਰੀਕਾ 2021 ਦਾ ਖਿਤਾਬ ਜਿੱਤ ਕੇ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਖਿਤਾਬ ਜਿੱਤਣ ਤੋਂ ਬਾਅਦ ਘਰ ਵਾਪਸ ਆਈ ਸ਼੍ਰੀ ਸੈਣੀ ਨੇ ਦੱਸਿਆ ਕਿ ਉਸਦੇ ਲਈ ਇਹ ਜ਼ਿੰਦਗੀ ਭਰ ਨਾ ਭੁੱਲਣ ਵਾਲਾ ਮੌਕਾ ਸੀ। ਘਰ ‘ਤੇ ਹੋਏ ਸ਼ਾਨਦਾਰ ਸਵਾਗਤ ਨੂੂੰ ਦੇਖ ਕੇ ਉਸ ਨੇ ਕਿਹਾ ਕਿ ਲੱਗਦਾ ਹੈ ਕਿ ਹਰ ਕੋਈ ਉਸਦਾ ਸਵਾਗਤ ਕਰਨ ਲਈ ਆਇਆ ਹੈ। ਸ਼੍ਰੀ ਸੈਣੀ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਉਸ ਨੂੰ ਸਾਰਿਆਂ ਦਾ ਸਮਰਥਨ ਮਿਲ ਰਿਹਾ ਹੈ, ਉਸ ਨਾਲ ਉਸਦਾ ਆਤਮ ਵਿਸ਼ਵਾਸ ਹੋਰ ਵਧੇਗਾ। ਇਸ ਮੌਕੇ ਪਰਿਵਾਰ ਨੇ ਕੇਕ ਵੀ ਕੱਟਿਆ। ਸ਼ਾਮ ਨੂੰ ਸ਼੍ਰੀ ਦੇ ਲਈ ਇਕ ਗਾਲਾ ਡਿਨਰ ਵੀ ਆਯੋਜਿਤ ਕੀਤਾ ਗਿਆ, ਜਿਸ ਵਿਚ ਪਰਿਵਾਰ, ਦੋਸਤ, ਸੀਨੇਟਰਜ਼, ਕਮਿਸ਼ਨਰਜ਼ ਅਤੇ ਹੋਰ ਸ਼ਖ਼ਸੀਅਤਾਂ ਨੇ ਵੀ ਹਿੱਸਾ ਲਿਆ ਹੈ।