ਏਸ਼ੀਆ ਹੰਬਰਵੁੱਡ ਸੀਨੀਅਰ ਕਲੱਬ ਈਟੋਬੀਕੋਕ ਪਿੱਛਲੇ ਹਫਤੇ ਡਾਕਟਰ ਕ੍ਰਿਸਟੀ ਡੰਕਨ ਮੈਂਬਰ ਪਾਰਲੀਮੈਂਟ ਈਟੋਬੀਕੋਕ ਨਾਰਥ ਤੋਂ ਆਪਣੇ ਇਲਾਕੇ ਦੇ ਸੀਨੀਅਰ ਕਲੱਬ ਮੈਂਬਰਾਂ ਨੂੰ ਮਿਲਣ ਆਏ। ਕਲੱਬ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ। ਮੈਡਮ ਡੰਕਨ ਨੇ ਆਉਣ ਵਾਲੀਆਂ ਚੋਣਾਂ ‘ਤੇ ਚਾਨਣਾ ਪਾਇਆ, ਜੋ ਅਕਤੂਬਰ ਦੀ 21, ਤਰੀਖ ਨੂੰ ਹੋ ਰਹੀਆਂ ਹਨ। ਉਨ੍ਹਾਂ ਸਾਰਿਆਂ ਨੂੰ ਵੋਟ ਪਾਉਣ ਦੀ ਬੇਨਤੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਤੇ ਇਕੱਲੇ-ਇਕੱਲੇ ਨਾਲ ਵਾਰਤਾ ਵੀ ਕੀਤੀ। ਇੱਥੇ ਮਿਡਲ ‘ਚ ਕ੍ਰਿਸਟੀ ਡੰਕਨ ਖੜ੍ਹੇ ਨਜ਼ਰ ਆ ਰਹੇ ਹਨ, ਉਨ੍ਹਾਂ ਦੇ ਨਾਲ ਪ੍ਰਧਾਨ ਸੁਲੱਖਣ ਸਿੰਘ ਅਟਵਾਲ, ਖੱਬੇ ਅਮਰੀਕ ਸਿੰਘ ਵਾਈਸ ਪ੍ਰਧਾਨ, ਕੇਵਲ ਸਿੰਘ ઠਢਿੱਲੋਂ ઠਖਜਾਨਚੀ, ਬਲੌਰ ਸਿੰਘ ਬਰਾੜ ਤੇ ਗਿਆਨ ਚੰਦ ਖੜ੍ਹੇ ਹਨ। ਸੱਜੇ ઠਸਿੱਧੂ ਸਹਿਬ ਤੇ ਸੁਰਿੰਦਰ ਸਿੰਘ ਖੜ੍ਹੇ ਹਨ। ਅਟਵਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਜੀ ਆਇਆਂ ਆਖਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …