ਮਿਸੀਸਾਗਾ/ਬਿਊਰੋ ਨਿਊਜ਼ : ਭਵਨਦੀਪ ਸਿੰਘ ਪੁਰਬਾ ਦੀ ਸੰਪਾਦਨਾ ਹੇਠ ਚੱਲ ਰਹੇ ਅੰਤਰ-ਰਾਸਟਰੀ ਪੰਜਾਬੀ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਦਾ ਕੈਨੇਡਾ ਐਡੀਸ਼ਨ ਏਅਰਪੋਰਟ ਬੁਖਾਰਾ ਰੇਸਟੋਰੈਟ ਮਿਸੀਸਾਗਾ ਵਿਖੇ ਇਲਾਕੇ ਦੀਆਂ ਮਾਣਯੋਗ ਸ਼ਖਸੀਅਤਾ ਦੀ ਹਾਜਰੀ ਵਿੱਚ ਰਿਲੀਜ ਕੀਤਾ ਗਿਆ। ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦੇ ਰਿਲੀਜ ਸਮਾਰੋਹ ਤੇ ਮੈਂਬਰ ਪਾਰਲੀਮੈਂਟ ਰਮੇਸ਼ਵਰ ਸੰਘਾ, ਸਿਟੀ ਕੌਸਲਰ ਗੁਰਪ੍ਰੀਤ ਸਿੰਘ ਢਿਲੋਂ, ਪ੍ਰਿਸੀਪਲ ਸਰਵਣ ਸਿੰਘ, ਸ. ਵਰਿਆਮ ਸਿੰਘ ਸੰਧੂ, ‘ਪਰਵਾਸੀ ਮੀਡੀਆ ਗਰੁੱਪ’ ਦੇ ਪ੍ਰਧਾਨ ਰਾਜਿੰਦਰ ਸੈਣੀ ਅਤੇ ਜਰਨਲਿਸਟ ਸਤਪਾਲ ਜੌਹਲ ਹਾਜਰ ਹੋਏ। ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦੇ ਕੈਨੇਡਾ ਐਡੀਸ਼ਨ ਦੀ ਸ਼ੁਰੂਆਤ ਕਰਨ ਲਈ ਇਸ ਪੇਪਰ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਮੁੱਖ ਤੌਰ ‘ਤੇ ਪੰਜਾਬ ਤੋਂ ਕੈਨੇਡਾ ਪਹੁੰਚੇ। ਮਹਿਕ ਵਤਨ ਦੀ ਮੀਡੀਆ ਗਰੁੱਪ ਦੇ ਪ੍ਰਧਾਨ ਸ. ਭਜਨ ਸਿੰਘ ਬਾਂਹਬਾ ਅਤੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਦੁਆਰਾ ਉਲੀਕਿਆਂ ਗਿਆ ਇਹ ਸਮਾਰੋਹ ‘ਪਰਵਾਸੀ ਮੀਡੀਆਂ ਗਰੁੱਪ’ ਦੇ ਪ੍ਰਧਾਨ ਰਾਜਿੰਦਰ ਸੈਣੀ ਦੀ ਸ੍ਰਪਰਸਤੀ ਹੇਠ ਕੀਤਾ ਗਿਆ। ਇਸ ਮੌਕੇ ਬੋਲਦਿਆਂ ਪ੍ਰਿਸੀਪਲ ਸਰਵਣ ਸਿੰਘ ਨੇ ਅਖਬਾਰਾਂ ਅਤੇ ਮੈਗਜੀਨ ਦੀ ਪ੍ਰਕਾਸਨਾ ਵਿੱਚ ਆ ਰਹੀਆ ਮੁਸਕਿਲਾ ਦਾ ਵਰਨਣ ਕੀਤਾ ਅਤੇ ਉਨ੍ਹਾਂ ਇਸ ਪੇਪਰ ਦੇ ਪੰਜਾਬ ਵਿੱਚ 16 ਸਾਲ ਪੂਰੇ ਹੋਣ ਤੇ ਇਸ ਦੀ ਸਲਾਘਾ ਕਰਦਿਆਂ ਉਨ੍ਹਾਂ ਨੇ ਇਸ ਪੇਪਰ ਦੇ ਸੰਚਾਲਕਾ ਨੂੰ ਵਧਾਈ ਦਿੱਤੀ ਅਤੇ ਇਸ ਪੇਪਰ ਦੇ ਸੰਚਾਲਕਾ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਪ੍ਰਸਿਧ ਲੇਖਕ ਸ. ਵਰਿਆਮ ਸਿੰਘ ਸੰਧੂ ਨੇ ਵੀ ਪੇਪਰ ਦੀ ਪ੍ਰਕਾਸ਼ਨਾ ਵਿੱਚ ਆ ਰਹੀਆਂ ਮੁਸਕਲਾ ਦਾ ਆਪਣੇ ਲਹਿਜੇ ਵਿੱਚ ਬਿਆਨ ਕੀਤਾ ਅਤੇ ਇਸ ਪੇਪਰ ਦੇ ਸੰਚਾਲਕਾ ਨੂੰ ਇਸ ਸਲਾਘਾਯੋਗ ਕਦਮ ਦੀ ਵਧਾਈ ਦਿੱਤੀ। ਇਸ ਮੋੰਕੇ ਬੋਲਦਿਆਂ ਸਿਟੀ ਕੌਸਲਰ ਗੁਰਪ੍ਰੀਤ ਸਿੰਘ ਢਿਲੋਂ ਨੇ ਕਿਹਾ ਕਿ ਸਮਾਜ ਵਿੱਚ ਮੀਡੀਆ ਦਾ ਬਹੁੱਤ ਵੱਡਾ ਰੋਲ ਹੈ ਮੀਡੀਆ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਦਾ ਹੈ ਅਤੇ ਲੋਕਾ ਦੀਆਂ ਸਮੱਸਿਆਵਾ ਮੀਡੀਆ ਰਾਹੀਂ ਹੀ ਸਾਡੇ ਕੋਲ ਪਹੁੰਚਦੀਆਂ ਹਨ। ਉਨ੍ਹਾਂ ਨੇ ਵੀ ਪੇਪਰ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਕੈਨੇਡਾ ਐਡੀਸ਼ਨ ਦੇ ਸੰਪਾਦਕ ਸ. ਭਜਨ ਸਿੰਘ ਬਾਂਹਬਾਂ ਤੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੂੰ ਸਿਟੀ ਕੋਸਲ ਬਰੈਂਪਟਨ ਵੱਲੋਂ ਮਾਣ ਪੱਤਰ ਭੇਟ ਕੀਤਾ। ਅਜੀਤ ਪੇਪਰ ਦੇ ਜਰਨਲਿਸਟ ਸਤਪਾਲ ਜੌਹਲ ਨੇ ਕਈ ਨਾਮਵਰ ਅਖਬਾਰਾ ਦੀ ਮਿਸਾਲ ਦੇ ਕੇ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦੇ ਕੈਨੇਡਾ ਐਡੀਸ਼ਨ ਦੇ ਸ਼ੁਰੂਆਤ ਦੀ ਸਲਾਘਾ ਕੀਤੀ ਤੇ ਭਵਿੱਖ ਵਿੱਚ ਇਸ ਪੇਪਰ ਦੀ ਪੂਰਨ ਕਾਮਯਾਬੀ ਚੱਲਣ ਦੀ ਹੋਸਲਾ ਅਫਜਾਈ ਕੀਤੀ। ਮੈਂਬਰ ਪਾਰਲੀਮੈਂਟ ਰਮੇਸ਼ਵਰ ਸੰਘਾ ਨੇ ‘ਮਹਿਕ ਵਤਨ ਦੀ ਲਾਈਵ’ ਦੇ ਕੈਨੇਡਾ ਐਡੀਸ਼ਨ ਦੀ ਸੂਰੁਆਤ ਕਰਨ ਲਈ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੂੰ ਕੈਨੇਡਾ ਪਹੁੰਚਣ ਲਈ ਜੀ ਆਇਆਂ ਆਖਿਆ ਅਤੇ ‘ਮਹਿਕ ਵਤਨ ਦੀ ਮੀਡੀਆ ਗਰੁੱਪ’ ਦੇ ਪ੍ਰਧਾਨ ਸ. ਭਜਨ ਸਿੰਘ ਬਾਂਹਬਾ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਅਖੀਰ ਵਿੱਚ ਮਹਿਕ ਵਤਨ ਦੀ ਮੀਡੀਆ ਗਰੁੱਪ ਦੇ ਪ੍ਰਧਾਨ ਸ. ਭਜਨ ਸਿੰਘ ਬਾਂਹਬਾ ਨੇ ਆਏ ਹੋਏ ਮਹਿਮਾਣਾ ਦਾ ਧੰਨਵਾਦ ਕੀਤਾ। ਇਸ ਮੌਕੇ ਇਸ ਸਮਾਗਮ ਵਿੱਚ ਪ੍ਰਿਸੀਪਲ ਸਰਵਣ ਸਿੰਘ, ਸ. ਵਰਿਆਮ ਸਿੰਘ ਸੰਧੂ, ਰਾਜਿੰਦਰ ਸੈਣੀ (ਪ੍ਰਧਾਨ ਪਰਵਾਸੀ ਮੀਡੀਆ ਗਰੁੱਪ), ਜਰਨਲਿਸਟ ਸਤਪਾਲ ਜੌਹਲ (ਅਦਾਰਾ ਰੋਜਾਨਾ ਅਜੀਤ), ਮੈਂਬਰ ਪਾਰਲੀਮੈਂਟ ਰਮੇਸ਼ਵਰ ਸੰਘਾ, ਸਿਟੀ ਕੌਸਲਰ ਗੁਰਪ੍ਰੀਤ ਸਿੰਘ ਢਿਲੋਂ, ਸੰਦੀਪ ਬਰਾੜ (ਦੇਸੀ ਰੰਗ ਰੇਡੀਓ), ਪੂਰਨ ਸਿੰਘ ਪਾਂਧੀ, ਮਲੂਕ ਸਿੰਘ ਕਾਹਲੋਂ (ਸਿੱਖ ਸਪੋਕਸਮੈਨ), ਗੁਰਪਾਲ ਸਰੋਏ (ਦਿਲ ਆਪਣਾ ਪੰਜਾਬੀ ਰੇਡੀਓ), ਜਸਵਿੰਦਰ ਖੋਸਾ (ਮਹਿਫਲ ਮੀਡੀਆ), ਬੌਬ ਦੁਸਾਝ (ਸਾਂਝਾ ਪੰਜਾਬ ਟੀ.ਵੀ.), ਗੀਤਕਾਰ ਮੱਖਣ ਬਰਾੜ, ਗਗਨ ਖਹਿਰਾ (ਰਿਏਲਟਰ), ਰਾਜੀਵ ਦੱਤਾ (ਬਰੋਕਰ), ਤੇਜਿੰਦਰਪਾਲ ਸੂਰਾ (ਪੀ.ਐਚ.ਡੀ ਟਰੇਡਰਜ), ਗਗਨਜੀਤ ਸਿੰਘ ਬਠਿੰਡਾ, ਬਲਵਿੰਦਰ ਸਿੰਘ ਕੰਡਾ, ਕੁੰਤਲ ਪਾਠਕ, ਹਰਦੀਪ ਬਰਿਆਰ, ਹਰਵਿੰਦਰ ਨਿਝੱਰ, ਲਵਪ੍ਰੀਤ ਸਿੰਘ ਬਾਂਹਬਾ, ਹਰਮਨ ਸਿੰਘ, ਹਰਪੁਨੀਤ ਸਿੰਘ, ਜਸ਼ਨਦੀਪ ਸਿੰਘ ਆਦਿ ਮੁੱਖ ਤੋਰ ਤੇ ਹਾਜਰ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …