10.1 C
Toronto
Wednesday, September 23, 2026
spot_img
Homeਪੰਜਾਬਜਲੰਧਰ 'ਚ ਦਿਨ ਦਿਹਾੜੇ 10 ਕਿੱਲੋ ਸੋਨਾ ਲੁੱਟਿਆ

ਜਲੰਧਰ ‘ਚ ਦਿਨ ਦਿਹਾੜੇ 10 ਕਿੱਲੋ ਸੋਨਾ ਲੁੱਟਿਆ

ਜਲੰਧਰ ‘ਚ ਦਿਨ ਦਿਹਾੜੇ 10 ਕਿੱਲੋ ਸੋਨਾ ਲੁੱਟਿਆਜਲੰਧਰ/ਬਿਊਰੋ ਨਿਊਜ਼
ਜਲੰਧਰ ਸ਼ਹਿਰ ਦੀ ਰਾਮਾ ਮੰਡੀ ਨੇੜੇ ਮਨਾਪੁਰਮ ਕੰਪਨੀ ਵਿਚ 6 ਅਣਪਛਾਤੇ ਲੁਟੇਰਿਆਂ ਨੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ 10 ਕਿੱਲੋ ਸੋਨਾ ਲੁੱਟ ਲਿਆ। ਮਿਲੀ ਜਾਣਕਾਰੀ ਅਨੁਸਾਰ ਲੁਟੇਰੇ ਗਾਹਕ ਬਣ ਕੇ ਦੁਕਾਨ ਵਿੱਚ ਆਏ ਅਤੇ ਲੋਨ ਦੀ ਜਾਣਕਾਰੀ ਲੈਣ ਲੱਗੇ। ਕੁਝ ਦੇਰ ਗੱਲਬਾਤ ਕਰਨ ਤੋਂ ਬਾਅਦ ਇਨ੍ਹਾਂ ਵਿੱਚੋਂ ਇੱਕ ਲੁਟੇਰੇ ਨੇ ਰਿਵਾਲਵਰ ਕੱਢ ਲਈ। ਇਸ ਤੋਂ ਬਾਅਦ ਲੁਟੇਰਿਆਂ ਨੇ ਦੁਕਾਨ ਵਿੱਚ ਮੌਜੂਦ ਦੋ ਗਾਹਕਾਂ ਨੂੰ ਬੰਧਕ ਬਣਾ ਲਿਆ ਤੇ 10 ਕਿੱਲੋ ਸੋਨਾ ਲੁੱਟ ਕੇ ਫ਼ਰਾਰ ਹੋ ਗਏ। ਖ਼ਾਸ ਗੱਲ ਇਹ ਹੈ ਕਿ ਜਲੰਧਰ ਦਾ ਰਾਮਾ ਮੰਡੀ ਇਲਾਕਾ ਭੀੜ ਭਾੜ ਵਾਲਾ ਇਲਾਕਾ ਹੈ। ਵਾਰਦਾਤ ਸਮੇਂ ਦੁਕਾਨ ਉੱਤੇ ਸੁਰੱਖਿਆ ਦਾ ਵੀ ਕੋਈ ਪ੍ਰਬੰਧ ਨਹੀਂ ਸੀ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਲੁਟੇਰਿਆਂ ਦਾ ਕੁਝ ਵੀ ਪਤਾ ਨਹੀਂ ਲੱਗਾ।

RELATED ARTICLES
POPULAR POSTS