8 C
Toronto
Sunday, October 26, 2025
spot_img
Homeਪੰਜਾਬਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ 'ਚ 37 ਕਰੋੜ ਤੋਂ ਜ਼ਿਆਦਾ ਦਾ ਘਪਲਾ ਹੋਇਆ

ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ‘ਚ 37 ਕਰੋੜ ਤੋਂ ਜ਼ਿਆਦਾ ਦਾ ਘਪਲਾ ਹੋਇਆ

ਆਰੋਪੀ ਜਲਦੀ ਗ੍ਰਿਫਤਾਰ ਕੀਤੇ ਜਾਣਗੇ
ਅੰਮ੍ਰਿਤਸਰ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੁਟਾਲੇ ਬਾਰੇ ਕਿਹਾ ਕਿ ਟਰੱਸਟ ਵਿਚ 37 ਕਰੋੜ ਰੁਪਏ ਤੋਂ ਜ਼ਿਆਦਾ ਦਾ ਘਪਲਾ ਹੋਇਆ ਹੈ। ਸਿੱਧੂ ਮੁਤਾਬਕ ਇਹ ਗੱਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਗ੍ਰਿਫ਼ਤਾਰ ਕੀਤੇ ਮੁਲਾਜ਼ਮ ਦਮਨ ਭੱਲਾ ਨੇ ਕਬੂਲੀ ਹੈ। ਉਨ੍ਹਾਂ ਆਖਿਆ ਕਿ 6 ਹੋਰ ਆਰੋਪੀ ਹਨ, ਜੋ ਕਿ ਜਲਦੀ ਗ੍ਰਿਫ਼ਤਾਰ ਕੀਤੇ ਜਾਣਗੇ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਇਲਜ਼ਾਮ ਲਗਾਇਆ ਕਿ ਇੱਕ ਸੜਕ ਨੂੰ ਬਣਾ ਕੇ ਕਾਗਜ਼ਾਂ ਵਿਚ ਤਿੰਨ ਵਾਰ ਦਿਖਾਇਆ ਗਿਆ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ, ਤੇ ਦੋਸ਼ੀ ਅਧਿਕਾਰੀਆਂ ਤੇ ਸਿਆਸਤਦਾਨਾਂ ਨੂੰ ਨਹੀਂ ਬਖਸ਼ਿਆ ਜਾਵੇਗਾ। ਬਿਕਰਮ ਸਿੰਘ ਮਜੀਠੀਆਂ ਵੱਲੋਂ 800 ਸਰਕਾਰੀ ਸਕੂਲ ਬੰਦ ਕਰਨ ਵਿਰੁੱਧ ਦਿੱਤੇ ਜਾ ਰਹੇ ਧਰਨੇ ਨੂੰ ਸਿੱਧੂ ਨੇ ਰਾਜਨੀਤਿਕ ਸਟੰਟ ਕਰਾਰ ਦਿੱਤਾ ।

RELATED ARTICLES
POPULAR POSTS