Breaking News
Home / ਪੰਜਾਬ / ਆਮ ਆਦਮੀ ਪਾਰਟੀ ਪੰਜਾਬ ਦੇ ਆਗੂ ਹਿੰਮਤ ਸਿੰਘ ਸ਼ੇਰਗਿੱਲ ਨੇ ਵਿਆਹ ਲਈ ਦਿੱਤਾ ਇਸ਼ਤਿਹਾਰ

ਆਮ ਆਦਮੀ ਪਾਰਟੀ ਪੰਜਾਬ ਦੇ ਆਗੂ ਹਿੰਮਤ ਸਿੰਘ ਸ਼ੇਰਗਿੱਲ ਨੇ ਵਿਆਹ ਲਈ ਦਿੱਤਾ ਇਸ਼ਤਿਹਾਰ

ਲਿਖਿਆ, ਉਮਰ 38 ਸਾਲ, ਕੱਦ 5 ਫੁੱਟ 8 ਇੰਚ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਹਿੰਮਤ ਸਿੰਘ ਸ਼ੇਰਗਿੱਲ ਵਿਆਹ ਲਈ ਲੜਕੀ ਦੀ ਭਾਲ ਕਰ ਰਹੇ ਹਨ। ਉਨ੍ਹਾਂ ਨੇ ਇਕ ਅਖਬਾਰ ਵਿਚ ਇਸ਼ਤਿਹਾਰ ਵੀ ਦਿੱਤਾ ਹੈ। ਅਜਿਹਾ ਕਰਨ ਕਰਕੇ ਉਹ ਫਿਰ ਤੋਂ ਚਰਚਾ ਵਿਚ ਆ ਗਏ ਹਨ। ਉਸਦੀ ਇਸ ਕਾਰਵਾਈ ਨਾਲ ਇਹ ਸੁਨੇਹਾ ਗਿਆ ਹੈ ਕਿ ‘ਆਪ’ ਨੇਤਾ ਆਪਣਾ ਵਿਆਹ ਵੀ ਆਮ ਲੋਕਾਂ ਵਾਂਗ ਹੀ ਅਖਬਾਰਾਂ ਵਿਚ ਇਸ਼ਤਿਹਾਰ ਦੇ ਕੇ ਕਰਦੇ ਹਨ। ਹਾਲਾਂਕਿ ਉਸਦਾ ਇਸ਼ਤਿਹਾਰ ਦੇਣ ਦਾ ਕਾਰਨ ਰਾਜਨੀਤਕ ਚਰਚਾ ਵਿਚ ਰਹਿਣਾ ਦੱਸਿਆ ਜਾ ਰਿਹਾ ਹੈ। ਆਮ ਤੌਰ ‘ਤੇ ਅਖਬਾਰ ਵਿਚ ਵਿਆਹ ਸਬੰਧੀ ਜਿੰਨੇ ਵੀ ਇਸ਼ਤਿਹਾਰ ਛਪਦੇ ਹਨ, ਉਨ੍ਹਾਂ ਵਿਚੋਂ ਬਹੁਤਿਆਂ ਵਿਚ ਨਾਮ ਅਤੇ ਪਤਾ ਗੁਪਤ ਰੱਖਿਆ ਜਾਂਦਾ ਹੈ। ਪਰ ਸ਼ੇਰਗਿੱਲ ਨੇ ਈਮੇਲ ਦੇਣ ਦੇ ਨਾਮ ‘ਤੇ ਆਪਣਾ ਨਾਮ ਅਤੇ ਪਾਰਟੀ ਦਾ ਨਾਂ ਵੀ ਉਜਾਗਰ ਕੀਤਾ ਹੈ। ਉਨ੍ਹਾਂ ਲਿਖਿਆ ਹੈ ਕਿ ਉਨ੍ਹਾਂ ਦੀ ਉਮਰ 38 ਸਾਲ, ਕੱਦ 5 ਫੁੱਟ 8 ਇੰਚ, ਸੁਪਰੀਮ ਕੋਰਟ ਅਤੇ ਹਾਈਕੋਰਟ ਦੇ ਵਕੀਲ ਹਨ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਕਿਸੇ ਵੀ ਰਾਜਸੀ ਆਗੂ ਨੇ ਇਸ ਤਰ੍ਹਾਂ ਵਿਆਹ ਲਈ ਇਸਤਿਹਾਰ ਨਹੀਂ ਦਿੱਤਾ ਹੈ।

Check Also

ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ

ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …