Breaking News
Home / ਪੰਜਾਬ / ਡੇਰਾ ਸਿਰਸਾ ਦੀ ਸ਼ਰਨ ’ਚ ਪਹੁੰਚੇ ਭਾਜਪਾ ਆਗੂ

ਡੇਰਾ ਸਿਰਸਾ ਦੀ ਸ਼ਰਨ ’ਚ ਪਹੁੰਚੇ ਭਾਜਪਾ ਆਗੂ

ਸੁਰਜੀਤ ਜਿਆਣੀ ਅਤੇ ਹਰਜੀਤ ਗਰੇਵਾਲ ਪਹੁੰਚੇ ਸਲਾਬਤਪੁਰਾ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਵਿਚ ਆਉਂਦੀ 14 ਫਰਵਰੀ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ ਅਤੇ ਵੋਟਾਂ ਦੌਰਾਨ ਡੇਰਿਆਂ ਦੀ ਵੀ ਅਹਿਮ ਭੂਮਿਕਾ ਰਹਿੰਦੀ ਹੈ। ਇਸਦੇ ਚੱਲਦਿਆਂ ਡੇਰਾ ਸਿਰਸਾ ਦੇ ਪ੍ਰੇਮੀਆਂ ਨੇ ਲੰਘੇ ਕੱਲ੍ਹ ਐਤਵਾਰ ਨੂੰ ਪੰਜਾਬ ਵਿਚਲੇ ਹੈਡਕੁਆਟਰ ਡੇਰਾ ਸਲਾਬਤਪੁਰਾ ਵਿਚ ਆਪਣੀ ਤਾਕਤ ਦਾ ਮੁਜ਼ਾਹਰਾ ਕੀਤਾ। ਇਸ ਸਮਾਗਮ ਵਿਚ ਭਾਜਪਾ ਦੇ ਆਗੂ ਹਰਜੀਤ ਸਿੰਘ ਗਰੇਵਾਲ, ਸੁਰਜੀਤ ਕੁਮਾਰ ਜਿਆਣੀ ਅਤੇ ਮੋਹਨ ਲਾਲ ਗਰਗ ਵੀ ਪਹੁੰਚੇ ਹੋਏ ਸਨ।
ਇਸ ਮੌਕੇ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਡੇਰਾ ਮਾਨਵਤਾ ਦੀ ਭਲਾਈ ਲਈ ਕੰਮ ਰਿਹਾ ਹੈ ਅਤੇ ਡੇਰੇ ਦੀ ਬਦੌਲਤ ਹੀ ਲੱਖਾਂ ਲੋਕ ਨਸ਼ਾ ਮੁਕਤ ਹੋਏ ਹਨ। ਇਸ ਸਮਾਗਮ ਵਿਚ ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਸ਼ਾਮਲ ਹੋਏ। ਭਾਵੇਂ ਡੇਰੇ ਦੇ ਪ੍ਰਬੰਧਕ ਇਸ ਇਕੱਠ ਨੂੰ ਡੇਰੇ ਦਾ ਸਮਾਗਮ ਦੱਸ ਰਹੇ ਸਨ, ਪਰ ਇਸ ਨੂੰ ਸਿਆਸੀ ਮਾਹਰ ਪੰਜਾਬ ਚੋਣਾਂ ਨਾਲ ਜੋੜ ਕੇ ਦੇਖ ਰਹੇ ਹਨ ਅਤੇ ਮਾਲਵਾ ਖੇਤਰ ਵਿਚ ਡੇਰਾ ਸਿਰਸਾ ਦਾ ਕਾਫੀ ਪ੍ਰਭਾਵ ਵੀ ਦੇਖਿਆ ਜਾਂਦਾ ਹੈ। ਧਿਆਨ ਰਹੇ ਕਿ ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਜਬਰ ਜਨਾਹ ਦੇ ਦੋਸ਼ਾਂ ਹੇਠ ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ ਬੰਦ ਹੈ।

 

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …