ਸੁਰੇਸ਼ ਕੁਮਾਰ ਨੇ ਤਿੰਨ ਸਾਲਾਂ ਵਿਚ ਚੌਥੀ ਵਾਰ ਦਿੱਤਾ ਅਸਤੀਫਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਕੈਪਟਨ ਸਰਕਾਰ ਦੇ ਤਿੰਨ ਸਾਲਾਂ ਦੇ ਕਾਰਜ਼ਕਾਲ ਦੌਰਾਨ ਸੁਰੇਸ ਕੁਮਾਰ ਨੇ ਚੌਥੀ ਵਾਰ ਅਸਤੀਫ਼ਾ ਦਿੱਤਾ ਹੈ। ਪਿਛਲੇ ਕਰੀਬ ਅੱਠ-ਨੌ ਮਹੀਨਿਆਂ ਤੋਂ ਸੁਰੇਸ ਕੁਮਾਰ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਨਹੀਂ ਆ ਰਹੇ ਸਨ ਅਤੇ ਆਪਣੇ ਘਰੋਂ ਹੀ ਕੰਮ ਕਰ ਰਹੇ ਸਨ। ਜਾਣਕਾਰੀ ਅਨੁਸਾਰ ਸੁਰੇਸ਼ ਕੁਮਾਰ ਨੇ ਉਨ੍ਹਾਂ ਨਾਲ ਅਟੈਚ ਸਟਾਫ ਨੂੰ ਆਪਣੇ ਪਿੱਤਰੀ ਵਿਭਾਗਾਂ ਵਿਚ ਜਾਣ ਨੂੰ ਕਹਿ ਦਿੱਤਾ ਹੈ। ਸਟਾਫ਼ ਨੇ ਵਾਪਸ ਵਿਭਾਗਾਂ ਨੂੰ ਜਾਣ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ ਕਿਉਂਕਿ ਸਟਾਫ਼ ਨੂੰ ਉਮੀਦ ਹੈ ਕਿ ਮੁੱਖ ਮੰਤਰੀ ਵਲੋਂ ਪਹਿਲਾਂ ਦੀ ਤਰ੍ਹਾਂ ਫਿਰ ਸੁਰੇਸ ਕੁਮਾਰ ਨੂੰ ਕੰਮ ਕਰਨ ਲਈ ਮਨਾ ਲਿਆ ਜਾਵੇਗਾ। ਯਾਦ ਰਹੇ ਕਿ ਸੁਰੇਸ਼ ਕੁਮਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੱਭ ਤੋਂ ਭਰੋਸੇਮੰਦ ਅਧਿਕਾਰੀਆਂ ਵਿਚ ਸ਼ਾਮਲ ਹਨ, ਅਤੇ ਮੁੱਖ ਮੰਤਰੀ ਨੇ ਤਿੰਨੋਂ ਵਾਰ ਉਨ੍ਹਾਂ ਦਾ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਬੇਸ਼ੱਕ ਸੁਰੇਸ਼ ਕੁਮਾਰ ਨੇ ਆਪਣੀ ਸਰਕਾਰੀ ਗੱਡੀ ਤੇ ਸਾਰੀਆਂ ਸਰਕਾਰੀ ਸਹੂਲਤਾਂ ਛੱਡ ਦਿੱਤੀਆਂ ਹਨ, ਪਰ ਅਧਿਕਾਰਤ ਤੌਰ ‘ਤੇ ਅਜੇ ਅਸਤੀਫੇ ਦੀ ਪੁਸ਼ਟੀ ਕਿਸੇ ਨੇ ਵੀ ਨਹੀਂ ਕੀਤੀ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …