Breaking News
Home / ਭਾਰਤ / ਰਾਹੁਲ ਗਾਂਧੀ ਪ੍ਰਧਾਨਗੀ ਤੋਂ ਅਸਤੀਫਾ ਦੇਣ ‘ਤੇ ਅੜੇ

ਰਾਹੁਲ ਗਾਂਧੀ ਪ੍ਰਧਾਨਗੀ ਤੋਂ ਅਸਤੀਫਾ ਦੇਣ ‘ਤੇ ਅੜੇ

ਪ੍ਰਿਅੰਕਾ ਗਾਂਧੀ ਸਮੇਤ ਕਈ ਸੀਨੀਅਰ ਆਗੂ ਰਾਹੁਲ ਨੂੰ ਮਨਾਉਣ ਲਈ ਪਹੁੰਚੇ
ਨਵੀਂ ਦਿੱਲੀ : ਕਾਂਗਗਸ ਦੇ ਡੂੰਘੇ ਹੋਏ ਸੰਕਟ ਦੇ ਚੱਲਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੇ ਫੈਸਲੇ ਤੋਂ ਪਿੱਛੇ ਹਟਦੇ ਨਜ਼ਰ ਨਹੀਂ ਆਉਂਦੇ। ਮੰਗਲਵਾਰ ਨੂੰ ਰਾਹੁਲ ਗਾਂਧੀ ਨੂੰ ਮਿਲਣ ਗਏ ਕਾਂਗਰਸੀ ਆਗੂਆਂ ਨੂੰ ਲਗਾਤਾਰ ਤੀਜੇ ਦਿਨ ਬਿਨਾ ਮਿਲਿਆਂ ਹੀ ਵਾਪਿਸ ਆਉਣਾ ਪਿਆ ਹੈ। ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅਤੇ ਰਣਦੀਪ ਸੂਰਜੇਵਾਲਾ ਨੇ ਵੀ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਹੈ ਪਰ ਰਾਹੁਲ ਗਾਂਧੀ ਪਾਰਟੀ ਦੀ ਪ੍ਰਧਾਨਗੀ ਤੋਂ ਆਪਣਾ ਅਸਤੀਫ਼ਾ ਦੇਣ ਦੇ ਫ਼ੈਸਲੇ ਉੱਤੇ ਕਾਇਮ ਹੈ। ਸੂਤਰਾਂ ਨੇ ਦੱਸਿਆ ਕਿ ਕਾਂਗਰਸ ਵਰਕਿੰਗ ਕਮੇਟੀ ਵੱਲੋਂ ਰਾਹੁਲ ਗਾਂਧੀ ਨੂੰ ਆਪਣਾ ਅਸਤੀਫ਼ਾ ਵਾਪਸ ਲੈਣ ਲਈ ਕਹਿਣ ਦਾ ਵੀ ਅਸਰ ਹੋਇਆ ਨਹੀਂ ਜਾਪਦਾ। ਉਹ ਪ੍ਰਧਾਨਗੀ ਛੱਡਣ ਉੱਤੇ ਅੜੇ ਹੋਏ ਹਨ। ਕਾਂਗਰਸ ਪ੍ਰਧਾਨ ਦੇ ਆਲੇ ਦੁਆਲੇ ਸੰਕਟ ਵਧਣ ਦੇ ਨਾਲ ਨਾਲ ਰਾਜਾਂ ਵਿੱਚ ਵੀ ਸੰਕਟ ਵੱਧ ਗਿਆ ਹੈ। ਕਰਨਾਟਕ ਵਿੱਚ ਜੇਡੀਐੱਸ ਤੇ ਕਾਂਗਰਸ ਦਾ ਗੱਠਜੋੜ ਕਮਜ਼ੋਰ ਹੁੰਦਾ ਜਾਪਦਾ ਹੈ। ਰਾਜਸਥਾਨ ਵਿੱਚ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਹੋਏ ਸਫ਼ਾਏ ਬਾਅਦ ਕੁੱਝ ਵਿਧਾਇਕਾਂ ਵੱਲੋਂ ਜਵਾਬਦੇਹੀ ਤੈਅ ਕਰਨ ਦੀ ਮੰਗ ਉਠਾਈ ਜਾ ਰਹੀ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਵੀ ਰਾਹੁਲ ਨੂੰ ਮਿਲਣ ਲਈ ਆਏ ਪਰ ਮੁਲਾਕਾਤ ਨਹੀਂ ਹੋ ਸਕੀ। ਰਾਹੁਲ ਗਾਂਧੀ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਨਾ ਦੇਣ ਦੀਆਂ ਬੇਨਤੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਾਰਟੀ ਆਗੂਆਂ ਤੋਂ ਇਲਾਵਾ ਹੁਣ ਸਹਿਯੋਗੀ ਦਲਾਂ ਡੀਐਮਕੇ ਤੇ ਆਰਜੇਡੀ ਨੇ ਵੀ ਉਨ੍ਹਾਂ ‘ਤੇ ਭਰੋਸਾ ਜਤਾਉਂਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਮਿਲੀ ਕਰਾਰੀ ਹਾਰ ਮਗਰੋਂ ਸੰਕਟ ਵਿਚ ਘਿਰੀ ਪਾਰਟੀ ਨੂੰ ਉਭਾਰਨ ਲਈ ਰਾਹੁਲ ਹੀ ‘ਉੱਤਮ ਤੇ ਸਮਰੱਥ’ ਆਗੂ ਹਨ।

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …