23.3 C
Toronto
Saturday, September 5, 2026
spot_img
Homeਭਾਰਤਓਮੀਕਰੋਨ ਦੇ ਦਿੱਲੀ ’ਚ 4 ਨਵੇਂ ਕੇਸ ਆਏ ਸਾਹਮਣੇ

ਓਮੀਕਰੋਨ ਦੇ ਦਿੱਲੀ ’ਚ 4 ਨਵੇਂ ਕੇਸ ਆਏ ਸਾਹਮਣੇ

ਓਮੀਕਰੋਨ ਦੇ ਦਿੱਲੀ ’ਚ 4 ਨਵੇਂ ਕੇਸ ਆਏ ਸਾਹਮਣੇਦੇਸ਼ ਵਿਚ ਓਮੀਕਰੋਨ ਦੇ ਮਾਮਲਿਆਂ ਦੀ ਗਿਣਤੀ ਹੋਈ 78
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਚ ਅੱਜ ਵੀਰਵਾਰ ਨੂੰ ਓਮੀਕਰੋਨ ਵਾਇਰਸ ਦੇ 4 ਹੋਰ ਨਵੇਂ ਮਾਮਲੇ ਮਿਲੇ ਹਨ। ਇਸਦੇ ਨਾਲ ਹੀ ਦਿੱਲੀ ਵਿਚ ਓਮੀਕਰੋਨ ਦੇ ਕੁੱਲ ਮਾਮਲਿਆਂ ਦੀ ਗਿਣਤੀ 10 ਹੋ ਗਈ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਕਿ ਇਨ੍ਹਾਂ 10 ਮਰੀਜ਼ਾਂ ਵਿਚੋਂ ਇਕ ਵਿਅਕਤੀ ਸਿਹਤਮੰਦ ਹੋ ਕੇ ਆਪਣੇ ਘਰ ਵੀ ਜਾ ਚੁੱਕਾ ਹੈ ਅਤੇ 9 ਵਿਅਕਤੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਸਤੇਂਦਰ ਜੈਨ ਨੇ ਦੱਸਿਆ ਕਿ ਕੋਈ ਵੀ ਮਰੀਜ਼ ਗੰਭੀਰ ਹਾਲਤ ਵਿਚ ਨਹੀਂ ਹੈ ਅਤੇ ਸਥਿਤੀ ਕੰਟਰੋਲ ਵਿਚ ਹੈ।
ਇਸੇ ਦੌਰਾਨ ਗੁਜਰਾਤ ਵਿਚ ਵੀ ਓਮੀਕਰੋਨ ਵੇਰੀਐਂਟ ਦਾ ਪੰਜਵਾਂ ਕੇਸ ਮਿਲਿਆ ਹੈ ਅਤੇ ਪੀੜਤ 43 ਸਾਲਾ ਮਹਿਲਾ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਇਸ ਮਹਿਲਾ ਦਾ ਵੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਹੁਣ ਤੱਕ ਓਮੀਕਰੋਨ ਵੇਰੀਐਂਟ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 78 ਹੋ ਚੁੱਕੀ ਹੈ। ਉਧਰ ਦੂਜੇ ਪਾਸੇ ਮਹਾਰਾਸ਼ਟਰ ਵਿਚ ਵੀ ਓਮੀਕਰੋਨ ਦੇ ਮਾਮਲੇ ਵਧ ਕੇ 32 ਹੋ ਗਏ ਹਨ। ਇਸ ਨੂੰ ਦੇਖਦਿਆਂ ਮੁੰਬਈ ਵਿਚ 31 ਦਸੰਬਰ ਤੱਕ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

 

RELATED ARTICLES
POPULAR POSTS