ਨੋਟਬੰਦੀ ਤੋਂ ਬਾਅਦ ਚੌਥੀ ਵਾਰ ਇਹ ਲਿਮਟ ਵਧਾਈ ਗਈ
ਨਵੀਂ ਦਿੱਲੀ/ਬਿਊਰੋ ਨਿਊਜ਼
ਹੁਣ 20 ਫਰਵਰੀ ਤੋਂ ਏਟੀਐਮ ਵਿੱਚੋਂ ਹਫਤੇ ਵਿੱਚ 50 ਹਜ਼ਾਰ ਰੁਪਏ ਤੱਕ ਕਢਵਾਏ ਜਾ ਸਕਣਗੇ । ਇਸ ਦੇ ਨਾਲ ਹੀ ਰਿਜ਼ਰਵ ਬੈਂਕ ਵਲੋਂ 13 ਮਾਰਚ ਤੋਂ ਸੇਵਿੰਗ ਅਕਾਊਂਟ ‘ਤੇ ਕੈਸ਼ ਕਢਵਾਉਣ ਦੀ ਸੀਮਾ ਖਤਮ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਚੇਤੇ ਰਹੇ ਕਿ ਪਿਛਲੇ ਸਾਲ 8 ਨਵੰਬਰ ਨੂੰ ਨੋਟਬੰਦੀ ਲਾਗੂ ਹੋਣ ਤੋਂ ਬਾਅਦ ਏਟੀਐਮ ਵਿੱਚੋਂ ਕੈਸ਼ ਕਢਵਾਉਣ ਦੀ ਲਿਮਟ ਹਫਤੇ ਵਿੱਚ 24000 ਰੁਪਏ ਕਰ ਦਿੱਤੀ ਗਈ ਸੀ। ਇਸ ਮਗਰੋਂ ਚੌਥੀ ਵਾਰ ਇਹ ਲਿਮਟ ਵਧਾਈ ਜਾ ਰਹੀ ਹੈ।
ਇਸ ਵੇਲੇ ਸੇਵਿੰਗ ਅਕਾਊਂਟ ‘ਚੋਂ ਇੱਕ ਹਫਤੇ ਵਿੱਚ ਕੈਸ਼ ਕਢਵਾਉਣ ਦੀ ਲਿਮਟ 24,000 ਰੁਪਏ ਹੈ। ਇਸ ਨੂੰ 20 ਫਰਵਰੀ ਤੋਂ ਵਧਾ ਕੇ 50 ਹਜ਼ਾਰ ਕੀਤਾ ਜਾਏਗਾ। ਨੋਟਬੰਦੀ ਲਾਗੂ ਹੋਣ ਮਗਰੋਂ ਕੈਸ਼ ਕਢਵਾਉਣ ਦੀ ਲਿਮਟ ਘਟਾਈ ਗਈ ਸੀ।
Check Also
ਟਰੇਡ ਯੂਨੀਅਨਾਂ ਦਾ ਦਾਅਵਾ-25 ਕਰੋੜ ਕਰਮਚਾਰੀ ਰਹੇ ਹੜਤਾਲ ’ਤੇ
ਬੈਂਕਾਂ ਅਤੇ ਡਾਕਘਰਾਂ ਦੇ ਕੰਮਕਾਜ ’ਤੇ ਵੀ ਪਿਆ ਅਸਰ ਨਵੀਂ ਦਿੱਲੀ/ਬਿਊਰੋ ਨਿਊਜ਼ ਬੈਂਕ, ਬੀਮਾ, ਡਾਕ …