21.5 C
Toronto
Monday, August 10, 2026
spot_img
Homeਭਾਰਤਨਰਿੰਦਰ ਮੋਦੀ ਨੂੰ ਹੁਣ ਮਿਲਿਆ ਸ਼ਾਂਤੀ ਪੁਰਸਕਾਰ

ਨਰਿੰਦਰ ਮੋਦੀ ਨੂੰ ਹੁਣ ਮਿਲਿਆ ਸ਼ਾਂਤੀ ਪੁਰਸਕਾਰ

ਨਰਿੰਦਰ ਮੋਦੀ ਨੂੰ ਹੁਣ ਮਿਲਿਆ ਸ਼ਾਂਤੀ ਪੁਰਸਕਾਰਪਹਿਲਾਂ ਵੀ ਪ੍ਰਧਾਨ ਮੰਤਰੀ ਨੂੰ ਮਿਲ ਚੁੱਕੇ ਹਨ ਕਈ ਸਨਮਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਓਲ ਸ਼ਾਂਤੀ ਪੁਰਸਕਾਰ ਕਮੇਟੀ ਨੇ 2018 ਦੇ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਹੈ। ਇਹ ਐਵਾਰਡ ਨਰਿੰਦਰ ਮੋਦੀ ਨੂੰ ਆਲਮੀ ਸਹਿਯੋਗ ਵਿੱਚ ਸੁਧਾਰ, ਆਲਮੀ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਤੇ ਭਾਰਤੀਆਂ ਦੇ ਮਨੁੱਖੀ ਵਿਕਾਸ ਵਿੱਚ ਤੇਜ਼ੀ ਲਿਆਉਣ ਵਿੱਚ ਉਨ੍ਹਾਂ ਦੇ ਸਮਰਪਣ ਲਈ ਦਿੱਤਾ ਗਿਆ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਕਈ ਦੇਸ਼ ਨਰਿੰਦਰ ਮੋਦੀ ਦਾ ਸਨਮਾਨ ਕਰ ਚੁੱਕੇ ਹਨ। ਸੰਯੁਕਤ ਰਾਸ਼ਟਰ ਨੇ ਵੀ ਮੋਦੀ ਨੂੰ ‘ਚੈਂਪੀਅਨਜ਼ ਆਫ ਦ ਅਰਥ’ ਪੁਰਸਕਾਰ ਨਾਲ ਸਨਮਾਨਿਆ ਸੀ। ਇਹ ਸਨਮਾਨ ਮੋਦੀ ਨੂੰ 2022 ਤਕ ਪਲਾਸਟਿਕ ਦਾ ਇਸਤੇਮਾਲ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਸਹੁੰ ਲਈ ਇਹ ਦਿੱਤਾ ਗਿਆ ਸੀ। ਸੰਯੁਕਤ ਰਾਸ਼ਟਰ ਨੇ ਇਸ ਸਨਮਾਨ ਬਾਰੇ ਦੱਸਿਆ ਸੀ ਕਿ ਇਹ ਐਵਾਰਡ ਇੰਟਰ-ਨੈਸ਼ਨਲ ਸੋਲਰ ਅਲਾਇੰਸ ਤੇ ਵਾਤਾਵਰਨ ਦੇ ਮੁੱਦੇ ‘ਤੇ ਕਈ ਅਹਿਮ ਕੰਮਾਂ ਦੇ ਮੱਦੇਨਜ਼ਰ ਦਿੱਤਾ ਗਿਆ ਹੈ।

RELATED ARTICLES
POPULAR POSTS