ਕਿਸਾਨ ਆਗੂ ਕਹਿੰਦੇ – ਸਾਨੂੰ ਸਰਕਾਰ ਦੀ ਚਾਹ ਅਤੇ ਖਾਣਾ ਮਨਜੂਰ ਨਹੀਂ
ਖੇਤੀ ਕਾਨੂੰਨਾਂ ‘ਤੇ ਸਰਕਾਰ ਨਾਲ ਚਰਚਾ ਕਰਨ ਗਏ ਕਿਸਾਨ ਆਗੂ ਖਾਣਾ ਨਾਲ ਲੈ ਕੇ ਗਏ
ਨਵੀਂ ਦਿੱਲੀ/ਬਿਊਰੋ ਨਿਊਜ਼
ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ-ਹਰਿਆਣਾ ਬਾਰਡਰ ‘ਤੇ ਕਿਸਾਨਾਂ ਦੇ ਅੰਦੋਲਨ ਨੂੰ ਅੱਜ ਅੱਠਵਾਂ ਦਿਨ ਹੈ। ਇਸਦੇ ਚੱਲਦਿਆਂ ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ ਨਰਿੰਦਰ ਤੋਮਰ, ਪਿਊਸ਼ ਗੋਇਲ ਤੇ ਸੋਮ ਪ੍ਰਕਾਸ਼ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿਚਾਲੇ ਖਬਰ ਮਿਲਣ ਤੱਕ ਮੀਟਿੰਗ ਜਾਰੀ ਸੀ। ਇਹ ਵੀ ਦੱਸਿਆ ਗਿਆ ਕਿ ਪਹਿਲੇ ਗੇੜ ਦੀ ਮੀਟਿੰਗ ਵਿਚ ਕੋਈ ਵੀ ਗੱਲ ਸਿਰੇ ਨਹੀਂ ਚੜ੍ਹੀ ਸੀ ਅਤੇ ਕਿਸਾਨ ਆਗੂ ਖੇਤੀ ਕਾਨੂੰਨ ਰੱਦ ਕਰਵਾਉਣ ‘ਤੇ ਅੜੇ ਹੋਏ ਸਨ। ਮੀਟਿੰਗ ਦੌਰਾਨ ਲੰਚ ਬਰੇਕ ਵੀ ਹੋਇਆ ਸੀ ਅਤੇ ਕਿਸਾਨਾਂ ਨੇ ਸਰਕਾਰੀ ਦਾਵਤ ਖਾਣ ਤੋਂ ਮਨ੍ਹਾ ਕਰ ਦਿੱਤਾ। ਕਿਸਾਨ ਆਗੂ ਆਪਣਾ ਖਾਣਾ ਨਾਲ ਹੀ ਲੈ ਕੇ ਗਏ ਸਨ ਅਤੇ ਉਨ੍ਹਾਂ ਆਪਣਾ ਖਾਣਾ ਹੀ ਖਾਧਾ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਉਹ ਸਰਕਾਰ ਦੀ ਚਾਹ ਅਤੇ ਖਾਣਾ ਨਹੀਂ ਖਾਣਗੇ। ਧਿਆਨ ਰਹੇ ਕਿ ਇੱਕ ਦਸੰਬਰ ਦੀ ਮੀਟਿੰਗ ਵਿਚ ਵੀ ਕਿਸਾਨਾਂ ਨੂੰ ਚਾਹ ਦੀ ਆਫਰ ਕੀਤੀ ਗਈ ਸੀ, ਉਸ ਸਮੇਂ ਵੀ ਕਿਸਾਨਾਂ ਨੇ ਚਾਹ ਪੀਣ ਤੋਂ ਮਨਾ ਕਰ ਦਿੱਤਾ ਸੀ। ਕਿਸਾਨਾਂ ਨੇ ਮੰਤਰੀਆਂ ਨੂੰ ਕਿਹਾ ਸੀ ਕਿ ਤੁਸੀਂ ਧਰਨਾ ਸਥਾਨਾਂ ‘ਤੇ ਆਓ ਤੇ ਅਸੀਂ ਤੁਹਾਨੂੰ ਜਲੇਬੀਆਂ ਖੁਆਵਾਂਗੇ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …