Breaking News
Home / ਭਾਰਤ / 3 ਮਈ ਤੱਕ ਨਹੀਂ ਚੱਲਣਗੀਆਂ ਯਾਤਰੀ ਰੇਲ ਗੱਡੀਆਂ

3 ਮਈ ਤੱਕ ਨਹੀਂ ਚੱਲਣਗੀਆਂ ਯਾਤਰੀ ਰੇਲ ਗੱਡੀਆਂ

ਨਵੀਂ ਦਿੱਲੀ/ਬਿਊਰੋ ਨਿਊਜ਼

ਕਰੋਨਾ ਵਾਇਰਸ ਕਾਰਨ ਦੇਸ਼ ‘ਚ 21 ਦਿਨ ਤੱਕ ਲਾਗੂ ਲੌਕਡਾਊਨ ਤੋਂ ਬਾਅਦ ਰੇਲਵੇ ਨੇ ਇੱਕ ਵੱਡਾ ਐਲਾਨ ਕੀਤਾ ਹੈ। ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਯਾਤਰੀ ਸੇਵਾਵਾਂ ਮੁਅੱਤਲ ਕਰਨ ਦੀ ਮਿਆਦ ਨੂੰ ਵੀ 3 ਮਈ ਤੱਕ ਵਧਾ ਦਿੱਤਾ ਗਿਆ ਹੈ।ਇਸ ਤੋਂ ਪਹਿਲਾਂ ਰੇਲ ਮੰਤਰਾਲੇ ਨੇ ਦੇਸ਼ ਭਰ ਦੇ ਰੇਲਵੇ ਮੁਲਾਜ਼ਮਾਂ ਨੂੰ ਕਰਫਿਊ ਪਾਸ ਵੰਡੇ ਸਨ। ਰੇਲਵੇ ਬੋਰਡ ਨੇ ਰੇਲ ਯਾਤਰੀਆਂ ਨੂੰ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਉਣ ਲਈ ਮਾਸਟਰ ਪਲਾਨ ਵੀ ਤਿਆਰ ਕੀਤਾ ਸੀ। ਇਸ ਦੇ ਤਹਿਤ ਰੇਲਗੱਡੀ ਨੂੰ ਹਰ ਗੇੜੇ ਤੋਂ ਬਾਅਦ ਸਾਬਣ ਜਾਂ ਸੈਨੀਟਾਈਜ਼ਰ ਸਪ੍ਰੇਅ ਨਾਲ ਕੀਟਾਣੂ ਮੁਕਤ ਕੀਤਾ ਜਾਣਾ ਸੀ। ਹਰ ਸਟਾਪੇਜ਼ ‘ਤੇ ਟਾਇਲਟ ਦੀ ਚੰਗੀ ਤਰ੍ਹਾਂ ਸਫ਼ਾਈ ਅਤੇ ਯਾਤਰਾ ਦੌਰਾਨ ਹਰ ਦੋ ਘੰਟਿਆਂ ਬਾਅਦ ਕੋਚ ਤੇ ਟਾਇਲਟ ਡੋਰ ਹੈਂਡਲ, ਰੇਲਿੰਗ, ਵਿੰਡੋਜ਼ ਆਦਿ ਨੂੰ ਸੈਨੇਟਾਈਜ਼ਰ ਸਪ੍ਰੇਅ ਨਾਲ ਸਾਫ਼ ਕੀਤੇ ਜਾਣ ਦੀ ਯੋਜਨਾ ਬਣਾਈ ਗਈ ਸੀ। ਪ੍ਰੰਤੂ ਅੱਜ ਦੇਸ਼ ਭਰ ‘ਚ ਵਧੇ ਲੌਕਡਾਊਨ ਤੋਂ ਬਾਅਦ ਰੇਲਵੇ ਵਿਭਾਗ ਨੇ ਵੀ ਆਪਣੀਆਂ ਯਾਤਰੀਆਂ ਨੂੰ 3 ਮਈ ਤੱਕ ਨਾ ਚਲਾਉਣ ਦਾ ਫੈਸਲਾ ਕੀਤਾ ਹੈ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …