ਅਹਿਮਦਾਬਾਦ/ਬਿਊਰੋ ਨਿਊਜ਼
ਅੱਜ ਮਹਿਲਾ ਦਿਵਸ ‘ਤੇ ਜਿੱਥੇ ਪੰਜਾਬ ਸਮੇਤ ਦੇਸ਼ ਭਰ ਵਿਚ ਵੱਖੋ-ਵੱਖ ਪ੍ਰੋਗਰਾਮ ਆਯੋਜਿਤ ਹੋਏ, ਉਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੇ ਗੁਜਰਾਤ ਦੌਰੇ ‘ਤੇ ਹਨ। ਅੱਜ ਉਨ੍ਹਾਂ ਮਹਿਲਾ ਦਿਵਸ ਨੂੰ ਸਮਰਪਿਤ ਇਕ ਸਮਾਗਮ ਵਿਚ ਸ਼ਿਰਕਤ ਕੀਤੀ। ਜਿਸ ਵਿਚ 6 ਹਜ਼ਾਰ ਮਹਿਲਾ ਸਰਪੰਚਾਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਜਿੱਥੇ ਇਹ ਸੁਨੇਹਾ ਦਿੱਤਾ ਕਿ ਜਿਸ ਪਿੰਡ ਵਿਚ ਮਹਿਲਾ ਸਰਪੰਚ ਹੋਣ, ਉਥੇ ਭਰੂਣ ਹੱਤਿਆ ਨਹੀਂ ਹੋਣੀ ਚਾਹੀਦੀ, ਉਥੇ ਇਸੇ ਸਮਾਗਮ ਵਿਚ ਮੋਦੀ ਦੇ ਸਾਹਮਣੇ ਹੀ ਇਕ ਮਹਿਲਾ ਸਰਪੰਚ ਨੇ ਜਦੋਂ ਆਪਣੀ ਗੱਲ ਰੱਖਣੀ ਚਾਹੀ , ਤਦ ਉਸਦਾ ਮੂੰਹ ਬੰਦ ਕਰਕੇ ਸੁਰੱਖਿਆ ਕਰਮੀਆਂ ਨੇ ਉਸ ਮਹਿਲਾ ਸਰਪੰਚ ਨੂੰ ਘੜੀਸ ਕੇ ਸਮਾਗਮ ਤੋਂ ਬਾਹਰ ਸੁੱਟ ਦਿੱਤਾ।
Check Also
ਅਗਲੇ 5 ਸਾਲਾਂ ਵਿਚ ਗਰਮੀ ਹੋਰ ਵੀ ਭਿਆਨਕ ਹੋ ਜਾਵੇਗੀ
ਮੌਸਮ ਸਬੰਧੀ ਏਜੰਸੀਆਂ ਨੇ ਕੀਤੀ ਭਵਿੱਖਬਾਣੀ ਵਾਸ਼ਿੰਗਟਨ/ਬਿਊਰੋ ਨਿਊਜ਼ ਦੁਨੀਆ ਦੀਆਂ ਦੋ ਪ੍ਰਮੁੱਖ ਮੌਸਮ ਏਜੰਸੀਆਂ ਨੇ …