Breaking News
Home / ਦੁਨੀਆ / ਵਰਲਡਮਾਸਟਰਜ਼ ਖੇਡਾਂ ਨਿਊਜ਼ੀਲੈਂਡ

ਵਰਲਡਮਾਸਟਰਜ਼ ਖੇਡਾਂ ਨਿਊਜ਼ੀਲੈਂਡ

ਗੁਰਿੰਦਰਪਾਲ ਸਿੰਘ ਸਹੋਤਾ ਨੇ ਡਿਸਕਸਥ੍ਰੋਅਵਿਚਸੋਨੇ ਤੇ ਹੈਮਰਥ੍ਰੋਅ ‘ਚ ਚਾਂਦੀਦਾਤਮਗਾ ਜਿੱਤਿਆ
ਮੈਦਾਨ ‘ਚ ਛਾਇਆ ਭਾਰਤੀਤਿਰੰਗਾ
ਆਕਲੈਂਡ : ਨਿਊਜ਼ੀਲੈਂਡਵਿਚ9ਵੀਆਂ ‘ਵਰਲਡਮਾਸਟਰਜ਼ ਗੇਮਜ਼’ 21 ਅਪ੍ਰੈਲ ਤੋਂ ਪ੍ਰਧਾਨਮੰਤਰੀਬਿਲ ਇੰਗਲਿਸ਼ ਦੇ ਉਦਘਾਟਨ ਤੋਂ ਬਾਅਦਜਾਰੀਹਨ।ਇਨ੍ਹਾਂ ਖੇਡਾਂ ਵਿਚਲਗਪਗ 185 ਖਿਡਾਰੀਆਂ ਨੇ ਆਪਣੀਰਜਿਸਟ੍ਰੇਸ਼ਨਕਰਵਾਈ ਹੋਈ ਹੈ। ਇਕ ਪੰਜਾਬੀ ਨੌਜਵਾਨ ਗੁਰਿੰਦਰਪਾਲ ਸਿੰਘ ਸਹੋਤਾ ਨੇ ਉਸ ਵੇਲੇ ਪੰਜਾਬੀਆਂ ਦਾਮਾਣਨਾਲਸਿਰ ਉਚਾ ਕਰ ਦਿੱਤਾ, ਜਦੋਂ ਇਸ ਨੌਜਵਾਨ ਨੇ ਡਿਸਕਸਥ੍ਰੋਅਵਿਚਸੋਨੇ ਦਾਤਮਗਾਅਤੇ ਹੈਮਰਥ੍ਰੋਅਵਿਚਚਾਂਦੀਦਾਤਮਗਾ ਜਿੱਤ ਲਿਆ। ਇਹ ਨੌਜਵਾਨ ਮੰਡੀ ਗੋਬਿੰਦਗੜ੍ਹ ਤੋਂ ਵਿਸ਼ੇਸ਼ ਤੌਰ ‘ਤੇ ਇਨ੍ਹਾਂ ਖੇਡਾਂ ਵਿਚਭਾਗ ਲੈਣ ਆਏ ਹਨ।ਮਾਸਟਰਜ਼ ਖੇਡਾਂ ਦੇ ਪ੍ਰਬੰਧਬਾਰੇ ਉਨ੍ਹਾਂ ਕਿਹਾ ਕਿ ਪ੍ਰਬੰਧਐਨੇ ਜ਼ਿਆਦਾਵਧੀਆਸਨ ਕਿ ਕਿਸੇ ਵੀਖਿਡਾਰੀ ਨੂੰ ਕੋਈ ਪ੍ਰੇਸ਼ਾਨੀਨਹੀਂ ਆਈ ਜਦਕਿ ਕੁੱਲ 25000 ਖਿਡਾਰੀਆਂ ਨੇ ਰਜਿਸਟ੍ਰੇਸ਼ਨਕਰਵਾਈ ਹੋਈ ਹੈ।
ਗੁਰਿੰਦਰਪਾਲ ਸਿੰਘ ਨੂੰ ਬਚਪਨ ਤੋਂ ਹੀ ਅਥਲੀਟਵਿਚ ਸ਼ੌਕ ਸੀ।  1998 ਦੀਆਂ ਪੰਜਾਬਸਕੂਲਖੇਡਾਂ ਦੇ ਹੈਮਰਥ੍ਰੋਅਵਿਚਚੈਂਪੀਅਨਬਣੇ ਤੇ ਗੋਲਡਮੈਡਲ ਜਿੱਤਿਆ।  2000 ‘ਚ ਪੰਜਾਬਦੀਆਂ ਖੇਡਾਂ ਵਿਚ ਗੋਲਡਮੈਡਲ ਜਿੱਤਿਆ ਤੇ ਚੈਂਪੀਅਨਬਣੇ।  2001 ਵਿਚਹੈਮਰਥ੍ਰੋਅਪੰਜਾਬਯੂਨੀਵਰਸਿਟੀ ਦੇ ਹੋਏ ਮੁਕਾਬਲਿਆਂ ਵਿਚਚੈਂਪੀਅਨਬਣੇ ਅਤੇ ਗੋਲਡਮੈਡਲਮਿਲਿਆ।ਨੈਸ਼ਨਲਲੈਵਲ’ਤੇ ਉਹ 58 ਮੀਟਰਹੈਮਰਥ੍ਰੋਅਕਰਕੇ ਗੋਲਡ ਜਿੱਤਿਆ ਤੇ ਕੁੱਲ 4 ਮੈਡਲ ਜਿੱਤੇ। ਚੰਡੀਗੜ੍ਹ ਐਥਲੈਟਿਕਸਟੀਮ ਦੇ ਉਹ ਕੈਪਟਨਵੀਰਹੇ ਹਨ। ਕੁੱਲ ਮਿਲਾ ਕੇ ਉਹ ਹੁਣ ਤੱਕ 50 ਤੋਂ ਜ਼ਿਆਦਾ ਵੱਖ-ਵੱਖ ਮੈਡਲ ਜਿੱਤ ਚੁੱਕੇ ਹਨ।
ਉਨ੍ਹਾਂ ਨਿਊਜ਼ੀਲੈਂਡਵਸਦੇ ਪੰਜਾਬੀਭਾਈਚਾਰੇ ਦਾ ਖਾਸ ਕਰਕੇ ਧੰਨਵਾਦਕੀਤਾ, ਜਿਨ੍ਹਾਂ ਨੇ ਬਹੁਤ ਮਾਣਸਨਮਾਨਕੀਤਾ।
ਤੀਰਥ ਸਿੰਘ ਅਟਵਾਲਅਤੇ ਗੁਰਿੰਦਰ ਕੁਮਾਰ ਗੋਗਾ ਹੋਰਾਂ ਦਾਵਿਸ਼ੇਸ਼ਧੰਨਵਾਦਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਹਰਤਰ੍ਹਾਂ ਨਾਲਸਹਾਇਤਾਕੀਤੀ, ਏਅਰਪੋਰਟ ਤੋਂ ਲੈ ਕੇ ਰਹਿਣ ਤੱਕ ਦਾਸਾਰਾਪ੍ਰਬੰਧਕੀਤਾ।ਮਾਲਵਾ ਕਲੱਬ ਵਲੋਂ ਕਰਵਾਏ ਗਏ ਟੂਰਨਾਮੈਂਟਵਿਚ ਗੁਰਿੰਦਰਪਾਲ ਸਿੰਘ ਹੋਰਾਂ ਨੂੰ ਸਨਮਾਨਿਤਵੀਕੀਤਾ ਗਿਆ।
ਵਧਾਈਆਂ : ਗੁਰਿੰਦਰਪਾਲ ਸਿੰਘ ਸਹੋਤਾ ਨੂੰ ਸੋਨੇ ਅਤੇ ਚਾਂਦੀਦਾਤਮਗਾ ਜਿੱਤਣ ਉਤੇ ਤੀਰਥ ਸਿੰਘ ਅਟਵਾਲਅਤੇ ਗੁਰਿੰਦਰ ਕੁਮਾਰ ਗੋਗਾ ਹੋਰਾਂ ਨੇ ਸਮੁੱਚੇ ਪੰਜਾਬੀਭਾਈਚਾਰੇ ਵਲੋਂ ਵਧਾਈ ਦਿੱਤੀ ਤੇ ਕਿਹਾ ਕਿ ਮਾਸਟਰਖੇਡਾਂ ਵਿਚ ਹੁਣ ਪੰਜਾਬੀਆਂ ਦੀ ਜਿੱਤ ਦਾ ਨਾਂ ਹਮੇਸ਼ਾਬੋਲਦਾਰਹੇਗਾ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …